ਪੰਜਾਬ

punjab

ETV Bharat / bharat

ਅਮਿਤ ਪੰਘਲ ਨੇ ਟੋਕਿਓ ਓਲੰਪਿਕ ਲਈ ਕੀਤਾ ਕੁਆਲੀਫਾਈ - ਮੁੱਕੇਬਾਜ਼ ਅਮਿਤ ਪੰਘਲ

ਮੁੱਕੇਬਾਜ਼ ਅਮਿਤ ਪੰਘਲ ਨੇ ਸੋਮਵਾਰ ਨੂੰ ਟੋਕਿਓ ਓਲੰਪਿਕ ਲਈ ਕੀਤਾ ਕੁਆਲੀਫਾਈ। ਸਾਕਸ਼ੀ ਚੌਧਰੀ 57 ਕਿਲੋ ਭਾਰ ਵਰਗ ਹੇਠ ਓਲੰਪਿਕ ਵਿੱਚ ਥਾਂ ਸੁਰੱਖਿਅਤ ਕਰਨ ਵਿੱਚ ਨਾਕਾਮ ਰਹੀ।

tokyo olympics
ਅਮਿਤ ਪੰਘਲ ਨੇ ਟੋਕਿਓ ਓਲੰਪਿਕ ਲਈ ਕੀਤਾ ਕੁਆਲੀਫਾਈ

By

Published : Mar 9, 2020, 6:14 PM IST

ਅੰਮਾਨ\ਜੌਰਡਨ: ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਮੁੱਕੇਬਾਜ਼ ਅਮਿਤ ਪੰਘਲ ਨੇ ਸੋਮਵਾਰ ਨੂੰ ਜਾਰੀ ਏਸ਼ੀਆਈ ਕੁਆਲੀਫਾਇਰਜ਼ 'ਚ ਕੁਆਰਟਰ ਫਾਇਨਲ ਮੁਕਾਬਲੇ (52 ਕਿਲੋਗ੍ਰਾਮ ਭਾਰ ਵਰਗ) ਵਿੱਚ ਜਿੱਤ ਦਰਜ ਕਰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।

ਅਮਿਤ ਪੰਘਲ

ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਅਮਿਤ ਪੰਘਲ ਨੇ ਫਿਲੀਪਾਈਨਜ਼ ਦੇ ਕਾਰਲੋ ਪਾਲਮ ਨੂੰ ਕੁਆਲੀਫਾਇਰ ਮੁਕਾਬਲੇ ਵਿੱਚ 4-1 ਨਾਲ ਮਾਤ ਦਿੱਤੀ। ਪੰਘਲ ਨੇ ਇਸ ਤੋਂ ਪਹਿਲਾਂ 2018 ਦੀਆਂ ਏਸ਼ੀਆਈ ਖੇਡਾਂ ਤੇ 2019 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਇਨਲ ਮੁਕਾਬਲੇ ਵਿੱਚ ਪਾਲਮ ਨੂੰ ਮਾਤ ਦਿੱਤੀ ਸੀ।

ਸਾਕਸ਼ੀ ਚੌਧਰੀ

ਦੂਜੇ ਪਾਸੇ ਸਾਬਕਾ ਜੁਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ 57 ਕਿਲੋ ਭਾਰ ਵਰਗ ਹੇਠ ਓਲੰਪਿਕ ਵਿੱਚ ਥਾਂ ਸੁਰੱਖਿਅਤ ਕਰਨ ਵਿੱਚ ਨਾਕਾਮ ਰਹੀ। ਚੌਧਰੀ ਨੂੰ ਕੋਰੀਆ ਦੀ ਇਮ ਏਜੀ ਨੇ ਕੁਆਰਟਰ ਫਾਇਨਲ ਮੁਕਾਬਲੇ ਵਿੱਚ ਮਾਤ ਦਿੱਤੀ।

ABOUT THE AUTHOR

...view details