ਦੇਹਰਾਦੂਨ: ਭਾਰਤੀ ਸੈਨਿਕ ਅਕਾਦਮੀ (ਆਈਐਮਏ) ਦੀ ਪਾਸਿੰਗ ਆਊਟ ਪਰੇਡ (ਪੀਓਪੀ) ਦਾ ਸਿੱਧਾ ਪ੍ਰਸਾਰਣ ਭਾਰਤੀ ਫ਼ੌਜ ਦੇ ਯੂਟਿਊਬ ਚੈਨਲ 'ਤੇ ਸ਼ਨਿਵਾਰ ਨੂੰ ਕੀਤਾ ਜਾਵੇਗਾ। 2020 ਬੈਚ ਦੀ ਪੀਓਪੀ ਦਾ ਆਯੋਜਨ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੀਤਾ ਜਾਵੇਗਾ।
ਹਾਲਾਂਕਿ ਇਸ ਵਾਰ ਕੋਵਿਡ-19 ਦੇ ਕਾਰਨ ਕਈ ਜਨਤਕ ਸਮਾਗਮ ਅਤੇ ਜਸ਼ਨ ਨਹੀਂ ਮਨਾਏ ਜਾਣਗੇ। ਪਰੰਪਰਾਗਤ ਪਾਸਿੰਗ ਆਊਟ ਪਰੇਡ ਵਿੱਚ ਜੈਂਟਲਮੈਨ ਕੈਡੇਟਸ (ਜੀਸੀ) ਦੇ ਜੋਸ਼, ਖੁਸ਼ਹਾਲੀ ਅਤੇ ਅਨੁਸ਼ਾਸਨ ਦੀ ਪ੍ਰਦਰਸ਼ਨੀ ਦੀ ਉਮੀਦ ਕੀਤੀ ਜਾਂਦੀ ਹੈ।
IMA ਦੀ ਪਾਸਿੰਗ ਆਊਟ ਪਰੇਡ ਦਾ ਹੋਵੇਗਾ ਸਿੱਧਾ ਪ੍ਰਸਾਰਣ ਪਾਸਿੰਗ ਆਊਟ ਪਰੇਡ ਨੂੰ ਕਿਹੜੀ ਚੀਜ਼ ਵਿਸ਼ੇਸ਼ ਬਣਾਉਂਦੀ ਹੈ?
ਇਹ ਸਖ਼ਤੀ ਨਾਲ ਸਿਖਲਾਈ ਅਤੇ ਇੱਕ ਜੈਂਟਲਮੈਨ ਕੈਡੇਟ (ਰੰਗਰੂਟ) ਦੇ ਨੌਜਵਾਨ ਅਫ਼ਸਰ ਵਿੱਚ ਤਬਦੀਲੀ ਦਾ ਪ੍ਰਤੀਕ ਹੈ।
ਆਈਐਮਏ ਆਪਣੇ ਕੈਡੇਟਸ, ਜੋ ਭਾਰਤੀ ਫੌਜ ਦੀਆਂ ਵੱਖ-ਵੱਖ ਯੁਨਿਟਸ ਵਿੱਚ ਸੇਵਾਵਾਂ ਨਿਭਾਉਂਦੇ ਹਨ, ਲਈ ਹਰ ਛੇ ਮਹੀਨਿਆਂ ਬਾਅਦ ਪਾਸਿੰਗ ਆਊਟ ਪਰੇਡ ਦਾ ਆਯੋਜਨ ਕਰਦੀ ਹੈ। ਵਿਦੇਸ਼ੀ ਕੈਡਿਟ ਆਪਣੇ-ਆਪਣੇ ਦੇਸ਼ ਦੀ ਫ਼ੌਜ ਵਿੱਚ ਸ਼ਾਮਲ ਹੁੰਦੇ ਹਨ।
ਕੋਰੋਨਾ ਮਹਾਂਮਾਰੀ ਕਾਰਨ ਆਈਐਮਏ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੈਡੇਟਸ ਦੇ ਮਪਿਆਂ ਨੂੰ ਸੱਦਾ ਨਹੀਂ ਦਿੱਤਾ ਗਿਆ। ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਦੇ ਕਾਰਨ ਕੈਡੇਟਸ ਨੂੰ ਤਲਵਾਰਾਂ ਅਤੇ ਤਮਗਿਆਂ ਨੂੰ ਛੂਹਣ ਦੀ ਮਨਾਹੀ ਹੋਵੇਗੀ।
ਸਮਾਜਿਕ ਦੂਰੀ ਬਣਾਈ ਰੱਖਣ ਲਈ ਪਾਸਿੰਗ ਆਊਟ ਪਰੇਡ ਦੌਰਾਨ ਪਾਈਪਿੰਗ ਸੈਰੇਮਨੀ ਤੋਂ ਬਾਅਦ ਆਪਣੇ ਸਾਥੀ ਕੈਡੇਟਸ 'ਚ ਜੋਸ਼ ਭਰਨ ਲਈ ਡੰਡ ਮਾਰਨ ਦੇ ਰਿਵਾਜ਼ ਤੋਂ ਵੀ ਇਸ ਵਾਰ ਪਰਹੇਜ਼ ਕੀਤਾ ਜਾਵਗੇ।
ਦੱਸਣਯੋਗ ਹੈ ਕਿ ਹੁਣ ਤੱਕ ਆਈਐਮਏ ਨੇ 62,139 ਦੇਸ਼ੀ ਅਤੇ ਵਿਦੇਸ਼ੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ ਵਿੱਚ ਰਾਸ਼ਟਰਮੰਡਲ ਦੇਸ਼ਾਂ ਦੇ 2,413 ਅਧਿਕਾਰੀ ਸ਼ਾਮਲ ਹਨ।