ਪੰਜਾਬ

punjab

ETV Bharat / bharat

ਅਮਰੀਕਾ ਤੋਂ ਵਾਪਸ ਯੂਪੀ ਆਈ ਹੋਣਹਾਰ ਧੀ ਦੀ ਛੇੜਛਾੜ ਕਾਰਨ ਗਈ ਜਾਨ - sudiksha bhati dies

ਸੁਦੀਕਸ਼ਾ ਆਪਣੇ ਚਾਚੇ ਨਾਲ ਮੋਟਰਸਾਇਕਲ ਤੇ ਬੁਲੰਦਸ਼ਹਿਰ ਤੋਂ ਸਿਕੰਦਰਾਬਾਦ ਜਾ ਰਹੀ ਸੀ ਜਿਸ ਦੌਰਾਨ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਕੁੜੀ ਨਾਲ ਛੇੜਛਾੜ ਹੋਣ ਦਾ ਇਲਜ਼ਾਮ ਲਾਇਆ ਹੈ।

ਸੁਦੀਕਸ਼ਾ
ਸੁਦੀਕਸ਼ਾ

By

Published : Aug 11, 2020, 1:27 PM IST

ਬੁਲੰਦਸ਼ਹਿਰ: ਭਾਰਤ ਸਰਕਾਰ ਵੱਲੋਂ 3.80 ਕਰੋੜ ਦੀ ਸਕਾਲਰਸ਼ਿੱਪ ਲੈ ਕੇ ਅਮਰੀਕਾ ਵਿੱਚ ਪੜ੍ਹਾਈ ਕਰਨ ਗਈ ਕੁੜੀ (ਸੁਦੀਕਸ਼ਾ) ਕੋਰੋਨਾ ਵਾਇਰਸ ਕਾਰਨ ਵਾਪਸ ਦਾਦਰੀ ਇਲਾਕੇ ਵਿੱਚ ਆਪਣੇ ਪਿੰਡ ਪਰਤੀ ਸੀ। ਇਸ ਦੌਰਾਨ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕੁੜੀ ਦੀ ਮੌਤ ਕਥਿਤ ਤੌਰ 'ਤੇ ਛੇੜਛਾੜ ਕਰਨ ਵਾਪਰੀ ਹੈ।

ਸੁਦੀਕਸ਼ਾ ਆਪਣੇ ਚਾਚੇ ਨਾਲ ਮੋਟਰਸਾਇਕਲ 'ਤੇ ਬੁਲੰਦਸ਼ਹਿਰ ਤੋਂ ਸਿਕੰਦਰਾਬਾਦ ਜਾ ਰਹੀ ਸੀ ਜਿੱਥੇ ਉਸ ਨੇ ਆਪਣੇ ਪੁਰਾਣੇ ਸਕੂਲ ਵਿੱਚੋਂ ਕੋਈ ਕਾਗ਼ਜ਼ ਲੈਣੇ ਸਨ। ਇਸ ਦੌਰਾਨ ਉਸ ਦੀ ਬੁਲੇਟ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਹਾਲਾਂਕਿ ਪਰਿਵਾਰ ਵਾਲ ਕਹਿ ਰਹੇ ਹਨ ਕਿ ਮੋਟਰਸਾਇਕਲ ਤੇ ਸਵਾਰ 2 ਲੋਕਾਂ ਨੇ ਉਸ ਨਾਲ ਛੇੜਛਾੜ ਕੀਤੀ ਸੀ ਅਤੇ ਉਹ ਸਟੰਟ ਵੀ ਕਰ ਰਹੇ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਬੁਲੰਦਸ਼ਹਿਰ ਦੀ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਸ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ ਕਿ ਛੇੜਛਾੜ ਹੋਈ ਹੈ ਜਾਂ ਨਹੀਂ, ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਤੋਂ ਬਾਅਦ ਹੀ ਕੋਈ ਤੱਥ ਸਾਹਮਣੇ ਆਵੇਗਾ।

ਜ਼ਿਕਰ ਕਰ ਦਈਏ ਕਿ ਸੁਦਕਸ਼ਾ ਨੇ 12ਵੀਂ ਜਮਾਤ ਵਿੱਚੋਂ 98 ਫ਼ੀਸਦ ਲਏ ਸੀ ਜਿਸ ਤੋਂ ਬਾਅਦ ਉਸ ਦੀ ਚੋਣ ਅਮਰੀਕਾ ਦੇ ਬੌਬਸਨ ਕਾਲਜ ਵਿੱਚ ਹੋ ਗਈ ਸੀ। ਅਗਲੇਰੀ ਪੜ੍ਹਾਈ ਲਈ ਸੁਦੀਕਸ਼ਾ ਨੂੰ ਭਾਰਤ ਸਰਕਾਰ ਵੱਲੋਂ 3.80 ਕਰੋੜ ਦੀ ਸਕਾਲਸ਼ਿੱਪ ਮਿਲੀ ਸੀ। ਸੁਦੀਕਸ਼ਾ ਨੇ 20 ਅਗਸਤ ਨੂੰ ਵਾਪਸ ਅਮਰੀਕਾ ਜਾਣਾ ਸੀ ਜਿਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ। ਸੁਦੀਕਸ਼ਾ ਦੇ ਪਿਤਾ ਇੱਕ ਢਾਬਾ ਚਲਾਉਂਦੇ ਹਨ।

ABOUT THE AUTHOR

...view details