ਪੰਜਾਬ

punjab

By

Published : Aug 5, 2020, 9:05 PM IST

ETV Bharat / bharat

ਕਾਸ਼ੀਪੁਰ ਪੁਲਿਸ ਵੱਲੋਂ ਪਾਕਿਸਤਾਨੀ ਮੂਲ ਦੀ ਅਮਰੀਕੀ ਔਰਤ ਕਾਬੂ, ਖੁੱਲ੍ਹੇ ਕਈ ਰਾਜ

ਕਾਸ਼ੀਪੁਰ ਪੁਲਿਸ ਨੇ ਬੀਤੀ ਦੇਰ ਰਾਤ ਪਾਕਿਸਤਾਨੀ ਮੂਲ ਦੀ ਇੱਕ ਅਮਰੀਕੀ ਔਰਤ ਨੂੰ ਜਸਪੁਰ ਬੱਸ ਅੱਡੇ ਤੋਂ ਹਿਰਾਸਤ ਵਿੱਚ ਲਿਆ ਹੈ। ਇਹ ਔਰਤ ਕਿਸੇ ਭਾਰਤੀ ਨਾਗਰਿਕ ਨਾਲ ਵਿਆਹ ਕਰ ਕੇ ਭਾਰਤ ਦੀ ਨਾਗਰਿਕਤਾ ਪਾਉਣ ਦੀ ਫ਼ਿਰਾਕ ਵਿੱਚ ਸੀ।

ਤਸਵੀਰ
ਤਸਵੀਰ

ਕਾਸ਼ੀਪੁਰ: ਬੀਤੀ ਦੇਰ ਰਾਤ ਕਾਸ਼ੀਪੁਰ ਪੁਲਿਸ ਨੇ ਜਸਪੁਰ ਬੱਸ ਅੱਡੇ ਤੋਂ ਪਾਕਿਸਤਾਨੀ ਮੂਲ ਦੀ ਇੱਕ ਅਮਰੀਕੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਦੇਸ਼ੀ ਮੂਲ ਦੀ ਇਸ ਔਰਤ ਨੇ ਪੁਛਗਿੱਛ ਵਿੱਚ ਜੋ ਖ਼ੁਲਾਸੇ ਕੀਤੇ ਹਨ, ਉਸ ਨਾਲ ਮਹਿਕਮੇ ਵਿੱਚ ਹਫ਼ੜਾ-ਦਫੜੀ ਮੱਚ ਗਈ ਹੈ। ਔਰਤ ਨੇ ਦੱਸਿਆ ਕਿ ਸਾਲ 2019 ਵਿੱਚ ਉਹ ਭਾਰਤ ਤੇ ਨੇਪਾਲ ਸਰਹੱਦ ਉੱਤੇ ਫਰਜ਼ੀ ਵੀਜ਼ੇ ਉੱਤੇ ਭਾਰਤ ਵਿੱਚ ਦਾਖ਼ਲ ਹੁੰਦੇ ਫੜ੍ਹੀ ਗਈ ਸੀ। ਔਰਤ ਕਿਸੇ ਭਾਰਤੀ ਨਾਗਰਿਕ ਨਾਲ ਵਿਆਹ ਕਰਵਾ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦੀ ਫ਼ਿਰਾਕ ਵਿੱਚ ਸੀ।

ਪੁਲਿਸ ਅਨੁਸਾਰ ਔਰਤ ਦਾ ਜਸਪੁਰ ਬੱਸ ਅੱਡੇ ਉੱਤੇ ਇੱਕ ਨੌਜਵਾਨ ਨਾਲ ਝਗੜਾ ਹੋਇਆ ਸੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਖ਼ਤੀ ਨਾਲ ਮਹਿਲਾ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਨਾਮ ਫ਼ਰੀਦਾ ਬੇਗਮ ਦੱਸਿਆ। ਉਸ ਨੇ ਦੱਸਿਆ ਕਿ ਉਹ ਅਮਰੀਕਾ ਦੀ ਨਾਗਰਿਕ ਹੈ। ਫ਼ਰੀਦਾ ਬੇਗਮ ਮੂਲ ਰੂਪ ਤੋਂ ਪਾਕਿਸਤਾਨ ਦੀ ਰਹਿਣ ਵਾਲੀ ਹੈ।

ਔਰਤ ਪਹਿਲਾਂ ਹੀ ਜਾਅਲੀ ਵੀਜ਼ੇ ਦੇ ਮਾਮਲੇ ਵਿੱਚ ਅਲਮੋੜਾ ਜੇਲ੍ਹ ਵਿੱਚ ਰਹਿ ਚੁੱਕੀ ਹੈ। ਦਰਅਸਲ, ਇਸ ਤੋਂ ਪਹਿਲਾਂ ਫ਼ਰੀਦਾ ਸਾਲ 2019 ਵਿੱਚ ਚੰਪਾਵਤ ਵਿੱਚ ਫਸ ਗਈ ਸੀ। ਉਸ ਸਮੇਂ ਵੀ ਫ਼ਰੀਦਾ ਬੇਗਮ ਦਾ ਭਾਰਤ ਰਹਿਣ ਦਾ ਵੀਜ਼ਾ ਜਾਅਲੀ ਪਾਇਆ ਗਿਆ ਸੀ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫਿਲਹਾਲ ਔਰਤ ਜ਼ਮਾਨਤ 'ਤੇ ਹੈ। ਜੇਲ੍ਹ ਵਿੱਚ ਰਹਿੰਦਿਆਂ ਔਰਤ ਦਾ ਮਾਹੂਖੇੜਾ ਗੰਜ ਦੇ ਇੱਕ ਬਦਮਾਸ਼ ਨਾਲ ਸੰਪਰਕ ਹੋਇਆ ਸੀ ਜਿਸ ਨੂੰ ਮਿਲਣ ਲਈ ਉਹ ਕਾਸ਼ੀਪੁਰ ਆਈ ਸੀ।

ਔਰਤ ਨੂੰ ਚੰਪਾਵਤ ਪੁਲਿਸ 3/14 ਪਾਸਪੋਰਟ ਤੇ ਫਾਰਨਰਸ ਐਕਟ ਵਿੱਚ ਜੇਲ੍ਹ ਭੇਜ ਚੁੱਕੀ ਹੈ। ਹੁਣ ਇਹ ਔਰਤ ਜਿਸ ਨੌਜਵਾਨ ਦੇ ਨਾਲ ਸੀ, ਉਸ ਤੋਂ ਵੀ ਪੁਲਿਸ ਪੁੱਛਗਿੱਛ ਕਰ ਕੇ ਕਾਰਵਾਈ ਕਰਨ ਉੱਤੇ ਵਿਚਾਰ ਕਰ ਰਹੀ ਹੈ।

ABOUT THE AUTHOR

...view details