ਛਤੀਸਗੜ੍ਹ: ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਦੀ ਅਪੀਲ ਕੀਤੀ ਤੇ ਪਲਾਸਟਿਕ ਦੇ ਕੂੜੇ ਪ੍ਰਤੀ ਦੇਸ਼ ਦੀ ਪਹੁੰਚ ਵਿਚ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ। ਜਦੋਂ ਕਿ ਹੁਣ ਲੋਕ ਇਸ ਦਿਸ਼ਾ ਵੱਲ ਵੱਧ ਰਹੇ ਹਨ, ਤਾਂ ਉੱਥੇ ਹੀ ਅੰਬਿਕਾਪੁਰ ਮਿਊਂਸੀਪਲ ਕਾਰਪੋਰੇਸ਼ਨ ਨੇ 2014 ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੀ ਯੋਜਨਾ ਨਾਲ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਸ ਦਾ ਠੋਸ ਕੂੜਾ ਪ੍ਰਬੰਧ ਹੋਰ ਸੂਬਿਆਂ ਲਈ ਇੱਕ ਨਮੂਨੇ ਵਜੋਂ ਉਭਰ ਰਿਹਾ ਹੈ। AMC ਕੂੜੇ ਨੂੰ ਇਕੱਠਾ ਕਰਕੇ ਸ਼੍ਰੇਣੀਆਂ ਵਿਚ ਵੰਡਦਾ ਹੈ ਤੇ ਸਾਰੇ ਵਿਕਰੇਤਾਵਾਂ ਦੇ ਮਾਧਿਅਮ ਰਾਹੀਂ ਵਰਤੋਂ ਕਰਨ ਲਈ ਵੇਚਿਆ ਜਾਂਦਾ ਹੈ। ਇਸ ਦੇ ਨਾਲ ਹੀ ਰੰਗਦਾਰ ਪੋਲੀਥੀਨ ਸੀਮੇਂਟ ਦੀਆਂ ਫੈਕਟਰੀਆਂ ਨੂੰ ਵੇਚੇ ਜਾਂਦੇ ਹਨ, ਤੇ ਪਾਰਦਰਸ਼ੀ ਪੋਲੀਥੀਨ ਪਲਾਸਟਿਕ ਦੇ ਦਾਣਿਆਂ ਵਿੱਚ ਤਿਆਰ ਕਰਕੇ ਵੱਖ-ਵੱਖ ਕੰਮਾਂ ਲਈ ਵੇਚੇ ਜਾਂਦੇ ਹਨ।