ਨਵੀਂ ਦਿੱਲੀ: ਰਾਜ ਸਭਾ ਮੈਂਬਰ ਅਮਰ ਸਿੰਘ ਨੇ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਟਿੱਪਣੀਆਂ ਲਈ ਮੰਗਲਵਾਰ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਅਫਸੋਸ ਜ਼ਾਹਰ ਕੀਤਾ। ਅਮਰ ਸਿੰਘ ਨੇ ਟਵੀਟ ਕੀਤਾ ਕਿ ਇਸ ਸਮੇਂ ਜਦੋਂ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ, ਉਨ੍ਹਾਂ ਨੂੰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਵੱਲੋਂ ਕੀਤੀ ਗਈ ਟਿੱਪਣੀ ਦਾ ਅਫਸੋਸ ਹੈ।
ਅਮਰ ਸਿੰਘ ਨੇ ਭਾਵੁਕ ਟਵੀਟ ਕਰ ਅਮਿਤਾਭ ਬੱਚਨ ਕੋਲੋਂ ਮੰਗੀ ਮੁਆਫ਼ੀ - Amar singh
ਰਾਜ ਸਭਾ ਮੈਂਬਰ ਅਮਰ ਸਿੰਘ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਟਿੱਪਣੀਆਂ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਭਾਵੁਕ ਟਵੀਟ ਕੀਤਾ ਕਿ ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਹਨ, ਉਹ ਆਪਣੀਆਂ ਟਿਪਣੀਆਂ ਲਈ ਅਮਿਤਾਭ ਬੱਚਨ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ।
ਅਮਰ ਸਿੰਘ ਨੇ ਲਿੱਖਿਆ ਕਿ ਅੱਜ ਮੇਰੇ ਪਿਤਾ ਦੀ ਬਰਸੀ ਹੈ ਤੇ ਅੱਜ ਮੈਨੂੰ ਅਮਿਤਾਭ ਬੱਚਨ ਜੀ ਦਾ ਸੰਦੇਸ਼ ਮਿਲਿਆ। ਜ਼ਿੰਦਗੀ ਦੇ ਇਸ ਪੜਾਅ ਉੱਤੇ ਜਦ ਮੈਂ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਿਹਾ ਹਾਂ ਤਾਂ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪਰਿਵਾਰ 'ਤੇ ਕੀਤੀ ਗਈ ਟਿੱਪਣੀਆਂ ਦਾ ਮੈਨੂੰ ਅਫਸੋਸ ਹੈ। ਰੱਬ ਉਨ੍ਹਾਂ ਸਭ ਨੂੰ ਅਸ਼ੀਰਵਾਦ ਦਵੇ।
ਗੌਰਤਲਬ ਹੈ ਕਿ ਕੁੱਝ ਸਾਲ ਪਹਿਲਾਂ ਅਮਰ ਸਿੰਘ ਨੂੰ ਕਿਡਨੀ ਦੀ ਸਮੱਸਿਆ ਹੋ ਗਈ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਅਮਰ ਸਿੰਘ ਨੇ ਟਵੀਟਰ ਤੋਂ ਇਲਾਵਾ ਫੇਸਬੁੱਕ ਉੱਤੇ ਵੀ ਵੀਡੀਓ ਪੋਸਟ ਪਾਈ ਹੈ। ਵੀਡੀਓ 'ਚ, ਅਮਰ ਸਿੰਘ ਨੇ ਕਿਹਾ, 'ਅਮਿਤ ਜੀ ਮੇਰੇ ਤੋਂ ਵੱਡੇ ਹਨ, ਇਸ ਲਈ ਮੈਨੂੰ ਉਨ੍ਹਾਂ' ਤੇ ਦਿਆਲੂ ਹੋਣਾ ਚਾਹੀਦਾ ਸੀ ਅਤੇ ਮੈ ਉਨ੍ਹਾਂ ਨੂੰ ਜੋ ਵੀ ਕੜਵੇ ਬੋਲ ਬੋਲੇ ਹਨ, ਮੈਨੂੰ ਉਸ ਲਈ ਮੁਆਫੀ ਵੀ ਮੰਗਣੀ ਚਾਹੀਦੀ ਸੀ। '