ਅਲਵਰ: ਰਾਜਸਥਾਨ ਦੇ ਅਲਵਰ ਗੈਂਗਰੇਪ ਮਾਮਲੇ ਵਿੱਚ ਬੁੱਧਵਾਰ ਨੂੰ ਪਹਿਲੀ ਵਾਰ ਪੀੜਤ ਔਰਤ ਨੇ ਆਪਣੀ ਗੱਲ ਰੱਖੀ। ਪੀੜਤ ਔਰਤ ਨੇ ਦੱਸਿਆ ਕਿ ਬੀਤੇ १० ਦਿਨਾਂ ਤੋਂ ਉਸਦਾ ਪਰਿਵਾਰ, ਪਤੀ ਅਤੇ ਉਹ ਖ਼ੁਦ ਡਰੀ ਹੋਈ ਹੈ। ਪੀੜਤ ਔਰਤ ਨੇ ਦੱਸਿਆ ਕਿ ਅਰੋਪੀ ਉਸਨੂੰ ਫ਼ੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਅਲਵਰ ਗੈਂਗਰੇਪ: ਪੀੜਤ ਔਰਤ ਬੋਲੀ- ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ - case
ਰਾਜਸਥਾਨ ਦੇ ਅਲਵਰ ਵਿੱਚ ਹੋਏ ਗੈਂਗਰੇਪ ਦੇ ਮਸਲੇ 'ਤੇ ਪੀੜਿਤ ਔਰਤ ਨੇ ਆਪਣਾ ਪੱਖ ਰੱਖਿਆ ਹੈ। ਘਟਨਾ 26 ਅਪ੍ਰੈਲ ਦੀ ਦੱਸੀ ਜਾ ਰਹੀ ਹੈ।ਪੀੜਤ ਔਰਤ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਪ੍ਰਤੀਕਾਤਮਕ ਫ਼ੋਟੋ
ਇਨ੍ਹਾਂ ਸਭ ਕੁੱਝ ਹੋਣ ਤੋਂ ਬਾਅਦ ਵੀ ਪੀੜਤ ਔਰਤ ਨੇ ਹਿੰਮਤ ਨਹੀਂ ਹਾਰੀ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕਰ ਰਹੀ ਹੈ। ਪੀੜਤ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੋਟਰ ਸਾਈਕਲ 'ਤੇ ਜਾ ਰਹੀ ਸੀ। ਉਨ੍ਹਾਂ ਦੇ ਪਿੱਛੇ ਦੋ ਮੋਟਰ ਸਾਈਕਲ ਸਵਾਰ 5 ਨੌਜਵਾਨ ਆ ਰਹੇ ਸੀ। ਪਹਿਲਾਂ ਤਾਂ ਅਰੋਪੀਆਂ ਨੇ ਉਸ ਨਾਲ ਛੇੜਖਾਨੀ ਕੀਤੀ ਅਤੇ ਬਾਅਦ ਵਿੱਚ ਮੋਟਰ ਸਾਈਕਲ ਉਨ੍ਹਾਂ ਦੇ ਅੱਗੇ ਲਗਾ ਦਿੱਤੀ। ਪੀੜਿਤ ਔਰਤ ਮੁਤਾਬਕ ਪੰਜ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰਦੇ ਹੋਏ ਬਦਤਮੀਜ਼ੀ ਸ਼ੁਰੂ ਕਰ ਦਿੱਤੀ।