ਪੰਜਾਬ

punjab

ETV Bharat / bharat

ਚੀਨ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੇਣਾ ਦੇਸ਼ ਵਿਰੋਧੀ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਵੀਡੀਓ ਸਾਂਝੀ ਕਰ ਕੇ ਕੇਂਦਰ ਸਰਕਾਰ ਨੂੰ ਕਿਹਾ ਕਿ ਚੀਨੀ ਲੋਕਾਂ ਨੇ ਭਾਰਤੀ ਧਰਤੀ' ਤੇ ਕਬਜ਼ਾ ਕਰ ਲਿਆ ਹੈ। ਸੱਚ ਨੂੰ ਲੁਕਾਉਣਾ ਅਤੇ ਚੀਨ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੇਣਾ ਦੇਸ਼ ਵਿਰੋਧੀ ਹੈ।

ਰਾਹੁਲ ਗਾਂਧੀ
ਰਾਹੁਲ ਗਾਂਧੀ

By

Published : Jul 27, 2020, 12:38 PM IST

ਨਵੀਂ ਦਿੱਲੀ: ਚੀਨ ਅਤੇ ਭਾਰਤ ਦਰਮਿਆਨ ਚੱਲ ਰਹੇ ਸਰਹੱਦੀ ਵਿਵਾਦ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰ ਕਿਹਾ ਕਿ ਚੀਨ ਨੇ ਭਾਰਤੀ ਧਰਤੀ 'ਤੇ ਕਬਜ਼ਾ ਕਰ ਲਿਆ ਹੈ ਸਰਕਾਰ ਇਸ ਸੱਚਾਈ ਨੂੰ ਛੁਪਾ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨੀ ਲੋਕਾਂ ਨੂੰ ਭਾਰਤੀ ਧਰਤੀ 'ਤੇ ਘੁਸਪੈਠ ਕਰਨ ਦੀ ਇਜਾਜ਼ਤ ਦੇਣਾ ਦੇਸ਼ ਵਿਰੋਧੀ ਹੈ।

ਰਾਹੁਲ ਗਾਂਧੀ ਨੇ ਟਵੀਟ ਵਿੱਚ ਵੀਡੀਓ ਸਾਂਝੀ ਕਰ ਕਿਹਾ, "ਚੀਨੀ ਲੋਕਾਂ ਨੇ ਭਾਰਤੀ ਧਰਤੀ' ਤੇ ਕਬਜ਼ਾ ਕਰ ਲਿਆ ਹੈ। ਸੱਚ ਨੂੰ ਲੁਕਾਉਣਾ ਅਤੇ ਉਨ੍ਹਾਂ (ਚੀਨ) ਨੂੰ ਇਸ (ਭਾਰਤ ਦਾਖ਼ਲ) ਨੂੰ ਲੈਣ ਦੀ ਆਗਿਆ ਦੇਣਾ ਦੇਸ਼-ਵਿਰੋਧੀ ਹੈ। ਇਸ ਨੂੰ ਲੋਕਾਂ ਦੇ ਧਿਆਨ ਵਿਚ ਲਿਆਉਣਾ ਦੇਸ਼ ਭਗਤੀ ਹੈ।"

ਗੁਆਂਢੀ ਦੇਸ਼ ਅਤੇ ਸਰਹੱਦੀ ਮੁੱਦਿਆਂ ਨਾਲ ਸਰਹੱਦੀ ਤਣਾਅ ਅਤੇ ਹੋਰ ਮੁੱਦਿਆਂ 'ਤੇ ਕੇਂਦ੍ਰਿਤ ਆਪਣੀ ਵੀਡੀਓ ਲੜੀ ਦੀ ਨਿਰੰਤਰਤਾ ਵਿੱਚ, ਕਾਂਗਰਸ ਨੇਤਾ ਨੇ ਟਵਿੱਟਰ' ਤੇ ਇਕ ਹੋਰ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਚੀਨੀ ਫ਼ੌਜਾਂ ਦੁਆਰਾ ਭਾਰਤੀ ਇਲਾਕਿਆਂ ਦਾ ਕਬਜ਼ਾ ਕਰਨਾ ਉਸ ਨੂੰ ਪ੍ਰੇਸ਼ਾਨ ਕਰਦਾ ਹੈ।

ਗਾਂਧੀ ਨੇ ਕਿਹਾ, “ਹੁਣ, ਇਹ ਬਿਲਕੁਲ ਸਪੱਸ਼ਟ ਹੈ ਕਿ ਚੀਨੀ ਸਾਡੇ ਖੇਤਰ ਵਿੱਚ ਦਾਖ਼ਲ ਹੋਏ ਹਨ। ਇਹ ਮੈਨੂੰ ਪਰੇਸ਼ਾਨ ਕਰਦਾ ਹੈ। ਇਹ ਮੇਰਾ ਲਹੂ ਉਬਾਲਦਾ ਹੈ। ਕੋਈ ਹੋਰ ਦੇਸ਼ ਸਾਡੇ ਖੇਤਰ ਵਿੱਚ ਕਿਵੇਂ ਆ ਸਕਦਾ ਹੈ? ਹੁਣ, ਜੇ ਤੁਸੀਂ ਇਕ ਰਾਜਨੇਤਾ ਦੇ ਤੌਰ 'ਤੇ ਚਾਹੁੰਦੇ ਹੋਂ ਕਿ ਮੈਂ ਚੁੱਪ ਰਹਾਂ ਅਤੇ ਲੋਕਾਂ ਨਾਲ ਝੂਠ ਬੋਲਾਂ, ਪਰ ਮੈਂ ਸੈਟੇਲਾਈਟ ਦੀਆਂ ਫੋਟੋਆਂ ਵੇਖੀਆਂ ਹਨ, ਮੈਂ ਸਾਬਕਾ ਫ਼ੌਜ ਦੇ ਅਧਿਕਾਰੀਆਂ ਨਾਲ ਗੱਲ ਕਰਦਾ ਹਾਂ , ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਝੂਠ ਬੋਲਾਂ, ਕਿ ਚੀਨੀ ਸਾਡੇ ਖੇਤਰ ਵਿੱਚ ਦਾਖ਼ਲ ਨਹੀਂ ਹੋਏ, ਮੈਂ ਝੂਠ ਨਹੀਂ ਬੋਲ ਸਕਦਾ, ਮੈਨੂੰ ਕੋਈ ਇਤਰਾਜ਼ ਨਹੀਂ ਜੇ ਇਸ ਨਾਲ ਮੇਰਾ ਸਾਰਾ ਕੈਰੀਅਰ ਖ਼ਤਮ ਹੋ ਜਾਂਦਾ ਹੈ ਪਰ ਮੈਂ ਝੂਠ ਨਹੀਂ ਬੋਲ ਸਕਦਾ।

ਗਾਂਧੀ ਨੇ ਕਿਹਾ, “ਮੇਰੇ ਖ਼ਿਆਲ ਵਿੱਚ ਜਿਹੜੇ ਲੋਕ ਸਾਡੇ ਦੇਸ਼ ਵਿੱਚ ਚੀਨੀ ਦਾਖ਼ਲ ਹੋਣ ਬਾਰੇ ਝੂਠ ਬੋਲ ਰਹੇ ਹਨ ਉਹ ਲੋਕ ਰਾਸ਼ਟਰਵਾਦੀ ਨਹੀਂ ਹਨ। ਮੇਰੇ ਖ਼ਿਆਲ ਵਿੱਚ ਉਹ ਲੋਕ ਜੋ ਝੂਠ ਬੋਲ ਰਹੇ ਹਨ ਅਤੇ ਜੋ ਕਹਿ ਰਹੇ ਹਨ ਕਿ ਚੀਨੀ ਭਾਰਤ ਵਿੱਚ ਨਹੀਂ ਹਨ, ਉਹ, ਉਹ ਲੋਕ ਹਨ ਜੋ ਦੇਸ਼ ਭਗਤ ਨਹੀਂ ਹਨ।

"ਸਪੱਸ਼ਟ ਤੌਰ 'ਤੇ, ਮੈਨੂੰ ਇਸ ਗੱਲ ਦੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਇਸ ਤੋਂ ਬਾਅਦ ਮੇਰਾ ਰਾਜਨੀਤਿਕ ਸਫ਼ਰ ਖ਼ਤਮ ਹੋ ਜਾਵੇ, ਪਰ ਜਿੱਥੇ ਤੱਕ ਭਾਰਤੀ ਇਲਾਕੇ ਦਾ ਸਬੰਧ ਹੈ,ਮੈਂ ਕੇਵਲ ਸੱਚ ਬੋਲਾਂਗਾ"

ਰਾਹੁਲ ਗਾਧੀਂ ਨੇ ਜੋ ਵੀਡੀਓ ਸਾਂਝੀ ਕੀਤੀ ਸੀ ਉਸ ਦਾ ਸਿਰਲੇਖ ਸੀ "ਚੀਨ 'ਤੇ ਸਖ਼ਤ ਸਵਾਲ" ਅਤੇ ਗਾਂਧੀ ਨੇ ਇੱਕ ਸਵਾਲ ਦਾ ਜਵਾਬ ਦਿੱਤਾ - ਤੁਸੀਂ ਉਨ੍ਹਾਂ ਲੋਕਾਂ' ਤੇ ਕੀ ਪ੍ਰਤੀਕਰਮ ਦਿੰਦੇ ਹੋ ਜੋ ਚੀਨ 'ਤੇ ਪ੍ਰਧਾਨ ਮੰਤਰੀ ਨੂੰ ਕੀਤੇ ਸਵਾਲ ਬਾਰੇ ਕਹਿੰਦੇ ਹਨ ਕਿ ਇਹ ਭਾਰਤ ਨੂੰ ਕਮਜ਼ੋਰ ਕਰਦਾ ਹੈ?

ਇਹ ਚੌਥਾ ਵੀਡੀਓ ਹੈ ਜੋ ਰਾਹੁਲ ਗਾਂਧੀ ਨੇ ਆਪਣੀ ਵੀਡੀਓ ਲੜੀ ਦੇ ਹਿੱਸੇ ਵਜੋਂ ਪੋਸਟ ਕੀਤਾ ਹੈ ਜਿਸ ਵਿਚ ਚੀਨ ਨਾਲ ਚੱਲ ਰਹੀ ਮੁਸ਼ਕਲ ਨਾਲ ਨਜਿੱਠਣ ਲਈ ਕੇਂਦਰ ਉੱਤੇ ਹਮਲਾ ਬੋਲਿਆ ਗਿਆ ਹੈ।ਇਸ ਤੋਂ ਪਹਿਲਾਂ, ਗਾਂਧੀ ਨੇ 17 ਜੁਲਾਈ, 20 ਜੁਲਾਈ ਅਤੇ 23 ਜੁਲਾਈ ਨੂੰ ਵੀਡੀਓ ਜਾਰੀ ਕੀਤੇ ਸਨ।

ABOUT THE AUTHOR

...view details