ਚੰਡੀਗੜ੍ਹ: ਜੇਜੇਪੀ ਤੇ ਭਾਜਪਾ ਦੀ ਗੱਠਜੋੜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਜੇਜੇਪੀ ਦੇ ਲੀਡਰ ਦੁਸ਼ਯੰਤ ਚੌਟਾਲਾ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਜੇਜੇਪੀ ਤੇ ਭਾਜਪਾ 'ਚ ਗੱਠਜੋੜ: ਸੂਤਰ - ਦੁਸ਼ਯੰਤ ਚੌਟਾਲਾ
ਜੇਜੇਪੀ ਤੇ ਭਾਜਪਾ ਦੀ ਗਠਜੋੜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਦੁਸ਼ਯੰਤ ਚੌਟਾਲਾ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਜੇਜੇਪੀ ਦੇ ਲੀਡਰ ਦੁਸ਼ਯੰਤ ਚੌਟਾਲਾ ਨੇ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਜੇਪੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋਈ ਜਿਸ ਵਿੱਚ ਕੁੱਝ ਮੈਂਬਰਾਂ ਨੇ ਸਲਾਹ ਕੀਤੀ ਕਿ ਬੀਜੇਪੀ ਨਾਲ ਮਿਲ ਕੇ ਸਰਕਾਰ ਬਨਾਉਣੀ ਹੈ ਅਤੇ ਕੁੱਝ ਨੇ ਕਿਹਾ ਕਾਂਗਰਸ ਨੂੰ ਸਮਰਥਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ ਹੈ। ਸੂਬੇ ਨੂੰ ਅੱਗੇ ਲੈ ਕੇ ਜਾਣ ਲਈ ਜੋ ਵੀ ਪਾਰਟੀ ਕੰਮ ਕਰੇਗੀ ਜੇਜੇਪੀ ਉਸ ਨੂੰ ਸਮਰਥਨ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਜੋ ਵੀ ਪਾਰਟੀ 75 ਫੀਸਦੀ ਨੌਕਰੀਆਂ ਦੇਵੇਗੀ ਉਸ ਨੂੰ ਸਮਰਥਨ ਦਿੱਤਾ ਜਾਵੇਗਾ। ਇਸ ਬਾਰੇ ਵਿੱਚ ਵਿਚਾਰ ਅਜੇ ਕਰਾਂਗੇ।