ਸ੍ਰੀਨਗਰ: ਸ਼ਹਿਲਾ ਰਾਸ਼ਿਦ ਦੇ ਪਿਤਾ ਨੇ ਸ਼ਹਿਲਾ ਵੱਲੋਂ ਚਲਾਈ ਜਾ ਰਹੀ ਗੈਰ ਸਰਕਾਰੀ ਸੰਸਥਾ (ਐਨ.ਜੀ.ਓ.) ਦੀ ਜਾਂਚ ਦੀ ਮੰਗ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸੰਬੋਧਿਤ ਤਿੰਨ ਪੰਨਿਆਂ ਦਾ ਪੱਤਰ ਜਾਰੀ ਕਰਦਿਆਂ ਅਬਦੁੱਲ ਰਾਸ਼ਿਦ ਸ਼ੋਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ਹਿਲਾ, ਉਸ ਦੇ ਸੁਰੱਖਿਆ ਗਾਰਡ, ਭੈਣ ਅਤੇ ਸ਼ਹਿਲਾ ਦੀ ਮਾਂ ਤੋਂ ਆਪਣੀ ਜਾਨ ਦਾ ਖ਼ਤਰਾ ਹੈ।
ਸ਼ੋਰਾ ਨੇ ਇਹ ਦਾਅਵਾ ਕੀਤਾ ਕਿ ਸ਼ਹਿਲਾ ਨੇ ਕਸ਼ਮੀਰ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਤਿੰਨ ਕਰੋੜ ਰੁਪਏ ਲਏ ਸਨ। ਉਨ੍ਹਾਂ ਕਿਹਾ ਕਿ ਸ਼ਹਿਲਾ ਨੇ ਜੰਮੂ-ਕਸ਼ਮੀਰ ਤੋਂ (ਸਾਬਕਾ ਵਿਧਾਇਕ) ਇੰਜੀਨੀਅਰ ਰਾਸ਼ਿਦ ਅਤੇ (ਕਾਰੋਬਾਰੀ) ਜ਼ਹੂਰ ਵਟਾਲੀ ਤੋਂ ਪੈਸੇ ਲਏ ਹਨ।