ਸਾਊਦੀ ਅਰਬ: ਪ੍ਰਧਾਨ ਮੰਤਰੀ ਮੋਦੀ ਨੇ ਜਾਰਡਨ ਦੇ ਕਿੰਗ ਨਾਲ ਮੁਲਾਕਾਤ ਕੀਤੀ। ਮੋਦੀ ਨੇ ਜਾਰਡਨ ਦੇ ਕਿੰਗ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।
LIVE: PM ਮੋਦੀ ਦਾ ਸਾਊਦੀ ਅਰਬ ਦੌਰਾ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਦਸਤਖ਼ਤ - Strategic Partnership Council
Prime Minister Narendra Modi's two-day visit to Saudi Arabia may witness the formation of the India-Saudi Arabia Strategic Partnership Council. The council will be chaired by PM Modi for the Indian side and King Mohammad Bin Salman Al Saud will head the Saudi side.
15:11 October 29
PM ਮੋਦੀ ਨੇ ਜਾਰਡਨ ਦੇ ਕਿੰਗ ਨਾਲ ਕੀਤੀ ਮੁਲਾਕਾਤ
14:33 October 29
PM ਮੋਦੀ ਨੇ ਸਾਊਦੀ ਅਰਬ ਦੇ ਉਰਜਾ ਮੰਤਰੀ ਨਾਲ ਕੀਤੀ ਮੁਲਾਕਾਤ
ਸਾਊਦੀ ਅਰਬ/ਰਿਆਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਉਰਜਾ ਮੰਤਰੀ ਅਬਦੁਲਾਜ਼ੀਜ਼ ਬਿਨ ਸਲਮਾਨ ਅਲ ਸੌਦ ਨਾਲ ਮੁਲਾਕਾਤ ਕੀਤੀ।
13:33 October 29
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤੀ ਖੇਤੀਬਾੜੀ ਮੰਤਰੀ ਅਬਦੁੱਲ ਰਹਿਮਾਨ ਨਾਲ ਮੁਲਾਕਾਤ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਿਆਦ ਵਿਚ ਸਾਊਦੀ ਅਰਬ ਦੇ ਵਾਤਾਵਰਣ, ਪਾਣੀ ਅਤੇ ਖੇਤੀਬਾੜੀ ਮੰਤਰੀ ਅਬਦੁੱਲ ਰਹਿਮਾਨ ਬਿਨ ਅਬਦੁਲਮੋਹਸੇਨ ਅਲ-ਫਡਲੀ ਨਾਲ ਮੁਲਾਕਾਤ ਕੀਤੀ।
09:59 October 29
2022 ਦੇ ਵਿੱਚ 75ਵੀਂ ਵਰ੍ਹੇਗੰਢ ਮੌਕੇ ਭਾਰਤ ਕਰੇਗਾ ਜੀ-20 ਦੀ ਮੇਜ਼ਬਾਨੀ
ਮੋਦੀ ਨੇ ਕਿਹਾ ਕਿ ਜੀ-20 ਦੇ ਅੰਦਰ, ਭਾਰਤ ਅਤੇ ਸਾਊਦੀ ਅਰਬ ਨੇ ਅਸਮਾਨਤਾ ਨੂੰ ਘਟਾਉਣ ਅਤੇ ਟਿਕਾਉ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ "ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਸਾਊਦੀ ਅਰਬ ਅਗਲੇ ਸਾਲ ਜੀ -20 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਤੇ ਭਾਰਤ ਇਸ ਦੀ ਮੇਜ਼ਬਾਨੀ 2022 ਵਿੱਚ ਕਰੇਗਾ। 2022 ਵਿੱਚ ਭਾਰਤ ਆਪਣਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ।
09:52 October 29
ਦੋਵੇ ਦੇਸ਼ ਇੱਕ ਦੁਜੇ ਦੇ ਸਹਿਯੋਗ ਨਾਲ ਕਰ ਰਹੇ ਹਨ ਚੰਗੀ ਤਰੱਕੀ: ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ "ਮੇਰਾ ਮੰਨਣਾ ਹੈ ਕਿ ਏਸ਼ੀਅਨ ਤਾਕਤਾਂ ਜਿਵੇਂ ਕਿ ਭਾਰਤ ਅਤੇ ਸਾਊਦੀ ਅਰਬ ਨੇ ਆਪਣਿਆ ਆਪਣਿਆ ਸੁਰੱਖਿਆ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਇਸ ਸਬੰਧ ਵਿੱਚ, ਮੈਨੂੰ ਖੁਸ਼ੀ ਹੈ ਕਿ ਸਾਡਾ ਸਹਿਯੋਗ, ਖ਼ਾਸਕਰ ਅੱਤਵਾਦ ਵਿਰੋਧੀ, ਸੁਰੱਖਿਆ ਅਤੇ ਰਣਨੀਤਕ ਮੁੱਦਿਆਂ ਦੇ ਖੇਤਰ ਵਿੱਚ ਹੈ। ਮੈਂ ਸਮਝਦਾ ਹਾਂ ਇਸ ਨਾਲ ਬਹੁਤ ਚੰਗੀ ਤਰੱਕੀ ਹੋ ਰਹੀ ਹੈ।"
09:43 October 29
ਭਾਰਤ ਸਾਊਦੀ ਅਰਬ ਤੋਂ ਕਰਦਾ ਹੈ ਲਗਭਗ 18% ਕੱਚੇ ਤੇਲ ਦੀ ਦਰਾਮਦ: ਮੋਦੀ
ਪ੍ਰਧਾਨਮੰਤਰੀ ਮੋਦੀ ਨੇ ਅਰਬ ਨਿਉਜ਼ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਰਤ ਸਾਉਦੀ ਅਰਬ ਤੋਂ ਲਗਭਗ 18% ਕੱਚੇ ਤੇਲ ਦੀ ਦਰਾਮਦ ਕਰਦਾ ਹੈ, ਇਹ ਸਾਡੇ ਲਈ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ। ਮੋਦੀ ਨੇ ਕਿਹਾ ਕਿ ਭਾਰਤ ਤੇ ਸਾਉਦੀ ਅਰਬ ਹੁਣ ਇੱਕ ਨੇੜਲੀ ਰਣਨੀਤਕ ਭਾਈਵਾਲੀ ਵੱਲ ਵਧ ਰਿਹਾ ਹੈ, ਜਿਸ ਵਿੱਚ ਦੋਵੇ ਦੇਸ਼ ਤੇਲ ਅਤੇ ਗੈਸ ਪ੍ਰਾਜੈਕਟਾਂ ਦੇ ਵਿਚ ਨਿਵੇਸ਼ ਕਰਨਗੇ।
09:24 October 29
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਦੌਰੇ 'ਤੇ ਸਾਊਦੀ ਅਰਬ ਪਹੁੰਚ ਗਏ ਹਨ। ਸੋਮਵਾਰ ਦੇਰ ਰਾਤ ਪ੍ਰਧਾਨ ਮੰਤਰੀ ਮੋਦੀ ਰਿਆਦ ਸ਼ਹਿਰ ਦੇ ਕਿੰਗ ਸਾਊਦ ਪੈਲੇਸ ਪਹੁੰਚੇ। ਕਿੰਗ ਸਾਊਦ ਪੈਲੇਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੌਰੇ ਵਿੱਚ ਦੋਵੇਂ ਦੇਸ਼ਾਂ ਵਿੱਚ 12 ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕਰਵਾ ਸਕਦੇ ਹਨ। ਇਸ ਬੈਠਕ ਵਿੱਚ ਦੋਵੇਂ ਦੇਸ਼ ਉਰਜਾ, ਰੱਖਿਆ ਤੇ ਸ਼ਹਿਰੀ ਹਵਾਬਾਜ਼ੀ ਨਾਲ ਜੁੜੇ ਕਰੀਬ ਇੱਕ ਦਰਜਨ ਸਮਝੌਤਿਆਂ ਤੇ ਦਸਤਖ਼ਤ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਦੌਰੇ 'ਤੇ ਸਾਊਦੀ ਅਰਬ ਪਹੁੰਚ ਗਏ ਹਨ। ਸੋਮਵਾਰ ਦੇਰ ਰਾਤ ਪ੍ਰਧਾਨ ਮੰਤਰੀ ਮੋਦੀ ਰਿਆਦ ਸ਼ਹਿਰ ਦੇ ਕਿੰਗ ਸਾਉਦ ਪੈਲੇਸ ਪਹੁੰਚੇ। ਕਿੰਗ ਸਾਉਦ ਪੈਲੇਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਜਾਣਕਾਰੀ ਮੁਤਾਬਕ ਇਸ ਦੌਰਾ ਵਿੱਚ ਮੋਦੀ ਭਾਰਤ ਤੇ ਸਾਊਦੀ ਅਰਬ ਵਿਚਕਾਰ 12 ਅਹਿਮ ਸਮਝੌਤਿਆਂ 'ਤੇ ਹਸਤਾਖ਼ਰ ਕਰਵਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਕਿੰਗ ਮੁਹੰਮਦ ਬਿਨ ਸਲਮਾਨ ਅਲ ਸੌਦ ਨੂੰ ਮਿਲਣਗੇ।
ਇਸ ਬੈਠਕ ਵਿੱਚ ਦੋਵੇਂ ਦੇਸ਼ ਉਰਜਾ, ਰੱਖਿਆ ਤੇ ਸ਼ਹਿਰੀ ਹਵਾਬਾਜ਼ੀ ਨਾਲ ਜੁੜੇ ਕਰੀਬ ਇੱਕ ਦਰਜਨ ਸਮਝੌਤਿਆਂ ਤੇ ਦਸਤਖ਼ਤ ਕਰਨਗੇ। ਇਸ ਗੱਲ ਦਾ ਖੁਲਾਸਾ ਭਾਰਤ ਦੇ ਰਾਜਦੂਤ ਨੇ ਕੀਤਾ ਹੈ। ਇਸ ਬੈਠਕ ਤੋਂ ਬਾਅਦ ਮੋਦੀ ਸਾਉਦੀ ਅਰਬ ਦੇ ਵਿੱਚ ਭਵਿੱਖ ਨਿਵੇਸ਼ ਪਹਿਲਕਦਮੀ ਫੋਰਮ ਨੂੰ ਸੰਬੋਧਨ ਕਰਨਗੇ।
ਮੋਦੀ ਵੱਲੋਂ ਸਾਉਦੀ ਅਰਬ ਦੇ ਵਿੱਚ ਰੁਪਏ ਕਾਰਡ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਨਾਲ ਦੇਸ਼ ਵਿੱਚ ਰਹਿੰਦੇ 26 ਲੱਖ ਭਾਰਤੀ ਪ੍ਰਵਾਸੀਆਂ ਤੇ ਭਾਰਤ ਤੋਂ ਮੱਕਾ ਤੇ ਮਦੀਨਾ ਮਸਜਿਦਾਂ ਦੀ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਲਾਭ ਮਿਲ ਸਕੇਗਾ।