ਨਵੀਂ ਦਿੱਲੀ : ਪੀਐਮ ਮੋਦੀ ਵੱਲੋਂ ਅੱਜ "ਇੱਕ ਦੇਸ਼, ਇੱਕ ਚੋਣ" ਦੇ ਮੁੱਦੇ ਉੱਤੇ ਸਰਬ ਪਾਰਟੀ ਬੈਠਕ ਕੀਤੀ ਜਾਵੇਗੀ। ਇਸ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਣਗੇ। ਮਮਤਾ ਨੇ ਇਸ ਬਾਰੇ ਸੰਸਦੀ ਮਾਮਲੇ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਚਿੱਠੀ ਲਿੱਖ ਕੇ ਜਾਣਕਾਰੀ ਦਿੱਤੀ।
"ਇੱਕ ਦੇਸ਼, ਇੱਕ ਚੋਣ" ਦੇ ਮੁੱਦੇ 'ਤੇ ਅੱਜ ਹੋਵੇਗੀ ਸਰਬ ਪਾਰਟੀ ਬੈਠਕ - loak sabha members
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ "ਇੱਕ ਦੇਸ਼, ਇੱਕ ਚੋਣ" ਦੇ ਮੁੱਦੇ ਉੱਤੇ ਸਰਬ ਪਾਰਟੀ ਬੈਠਕ ਕਰਨਗੇ। ਇਸ ਵਿੱਚ ਸਾਰੇ ਹੀ ਰਾਜਨੀਤਕ ਦਲਾਂ ਦੇ ਆਗੂ ਹਿੱਸਾ ਲੈਣਗੇ। ਇਸ ਬੈਠਕ 'ਚ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਣਗੇ।
ਫ਼ੋਟੋ
ਜਾਣਕਾਰੀ ਮੁਤਾਬਕ ਇਹ ਬੈਠਕ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਸਾਰੀ ਹੀ ਸਿਆਸੀ ਪਾਰਟੀਆਂ ਦੇ ਆਗੂ ਇਸ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਬੈਠਕ ਵਿੱਚ "ਇੱਕ ਦੇਸ਼, ਇੱਕ ਚੋਣ" ਅਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਸਮੇਤ ਹੋਰ ਕਈ ਵਿਸ਼ੇਸ਼ ਮੁੱਦਿਆਂ ਉੱਤੇ ਚਰਚਾ ਹੋਵੇਗੀ।
ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਇਸ ਬੈਠਕ ਤੋਂ ਬਾਅਦ ਪੀਐਮ ਮੋਦੀ 20 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਸਾਂਸਦਾਂ ਨਾਲ ਬੈਠਕ ਕਰਨਗੇ।