ਪੰਜਾਬ

punjab

ETV Bharat / bharat

ਸਰਬ ਪਾਰਟੀ ਬੈਠਕ ਖ਼ਤਮ, ਸੋਮਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ 'ਚ ਨਾਗਰਿਕਤਾ (ਸੋਧ) ਬਿੱਲ ਹੋਵੇਗਾ ਪੇਸ਼ - All party meet

ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਸੋਮਵਾਰ ਤੋਂ ਸ਼ੁਰੂ ਸੈਸ਼ਨ 'ਚ ਨਾਗਰਿਕਤਾ (ਸੋਧ) ਬਿੱਲ ਹੋਵੇਗਾ ਪੇਸ਼।

ਫ਼ੋਟੋ

By

Published : Nov 17, 2019, 3:04 PM IST

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ।
ਗੌਰਤਲਬ ਹੈ ਕਿ ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਵੇਗਾ। ਇਸ ਸੈਸ਼ਨ ਵਿਚ ਸਰਕਾਰ ਦਾ ਜ਼ੋਰ ਨਾਗਰਿਕਤਾ ਸਮੇਤ ਕਈ ਅਹਿਮ ਬਿੱਲ ਪਾਸ ਕਰਾਉਣ 'ਤੇ ਹੋਵੇਗਾ ਤੇ ਇਹ ਸੈਸ਼ਨ 13 ਦਸੰਬਰ ਤਕ ਚਲੇਗਾ।

ਉਥੇ ਵਿਰੋਧੀ ਧਿਰ ਰਾਫੇਲ ਸੌਦੇ ਦੀ ਜਾਂਚ ਲਈ ਜੇਪੀਸੀ ਦੇ ਗਠਨ ਅਤੇ ਮਹਾਰਾਸ਼ਟਰ ਦੇ ਮੌਜੂਦ ਰਾਜਨੀਤਿਕ ਹਾਲਾਤ 'ਤੇ ਚਰਚਾ ਕਰਾਉਣ ਲਈ ਦਬਾਅ ਬਣ ਸਕਦਾ ਹੈ।

ABOUT THE AUTHOR

...view details