ਨਵੀਂ ਦਿੱਲੀ: ਮਹਾਗੱਠਜੋੜ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਗੜਬੜ ਹੋਈ ਹੈ। ਇਸ ਸਬੰਧੀ ਵੀਵੀਪੈਟ, ਈਵੀਐੱਮ ਤੇ ਰਿ-ਪੋਲ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਚੋਣ ਕਮਿਸ਼ਨ ਕੋਲ ਜਾ ਸਕਦੇ ਹਨ।
EVM-VVPAT ਦੇ ਮੁੱਦੇ 'ਤੇ ਚੋਣ ਕਮਿਸ਼ਨ ਦਾ ਰੁੱਖ ਕਰਨਗੇ ਵਿਰੋਧੀ ਦਲ - ਐਗਜ਼ਿਟ ਪੋਲ
ਐਗਜ਼ਿਟ ਪੋਲ ਦੇ ਨਤੀਜੇ ਆਉਣ ਤੋਂ ਬਾਅਦ ਸਾਰੀ ਵਿਰੋਧੀ ਪਾਰਟੀਆਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਇਸ ਬਾਰ ਈਵੀਐੱਮ, ਵੀਵੀਪੈਟ ਦਾ ਮੁੱਦਾ ਚੁੱਕਿਆ ਹੈ, ਤੇ ਇਸ ਬਾਰੇ ਚੋਣ ਕਮਿਸ਼ਨ ਨਾਲ ਗੱਲ ਕਰਨ ਦਾ ਫ਼ੈਸਲਾ ਲਿਆ ਹੈ।
ਸੀਪੀਐੱਮ
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸੀਪੀਆਈ (ਐੱਮ) ਦੇ ਸੀਨੀਅਰ ਆਗੂ ਹੱਨਾਨ ਮੋਲਾਹ ਨੇ ਪੁਸ਼ਟੀ ਕੀਤੀ ਕਿ ਸਾਰੇ ਵਿਰੋਧੀ ਧਿਰ ਕੱਲ੍ਹ ਚੋਣ ਕਮਿਸ਼ਨ ਕੋਲ ਜਾ ਕੇ ਆਪਣੇ ਮੁੱਦਿਆਂ ਬਾਰੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਸੱਤਾਧਾਰੀ ਪਾਰਟੀਆਂ ਲਈ ਹਮੇਸ਼ਾ ਤੋਂ ਹੀ ਪੱਖਪਾਤ ਰਿਹਾ ਹੈ, ਪਰ ਇਸ ਬਾਰ ਇੱਕ ਸਪੱਸ਼ਟ ਪੱਖਪਾਤ ਹੋਇਆ ਹੈ।