ਪੰਜਾਬ

punjab

ETV Bharat / bharat

ਨਿਰਭਯਾ ਦੇ ਮੁਲਜ਼ਮਾਂ ਨੂੰ ਭਲਕੇ ਦਿੱਤੀ ਜਾਵੇਗੀ ਫਾਂਸੀ, ਸਵੇਰੇ 3 ਵਜੇ ਹੀ ਸ਼ੁਰੂ ਹੋ ਜਾਵੇਗੀ ਪ੍ਰਕਿਰਿਆ

ਨਿਰਭਯਾ ਕੇਸ ਦੇ ਚਾਰ ਦੋਸ਼ੀ ਪਵਨ ਗੁਪਤਾ, ਵਿਨੈ ਸ਼ਰਮਾ, ਅਕਸ਼ੈ ਤੇ ਮੁਕੇਸ਼ ਨੂੰ ਸ਼ੁੱਕਰਵਾਰ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਫਾਂਸੀ ਦੇਣ ਦਾ ਸਮਾਂ ਸਵੇਰੇ ਪੰਜ ਵਜੇ ਦਾ ਹੈ ਪਰ ਪ੍ਰਕਿਰਿਆ ਤਿੰਨ ਵਜੇ ਤੋਂ ਹੀ ਸ਼ੁਰੂ ਹੋ ਜਾਵੇਗੀ।

ਫੋਟੋ
ਫੋਟੋ

By

Published : Mar 19, 2020, 4:02 PM IST

Updated : Mar 19, 2020, 11:29 PM IST

ਨਵੀਂ ਦਿੱਲੀ: ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਜਾਵੇਗੀ। ਅਦਾਲਤ ਨੇ ਇਨ੍ਹਾਂ ਨੂੰ 20 ਮਾਰਚ ਨੂੰ ਫਾਂਸੀ ਦਿੱਤੇ ਜਾਣ ਦਾ ਹੁਕਮ ਸੁਣਾਇਆ ਹੈ। ਕੱਲ੍ਹ ਸਵੇਰੇ ਤਿੰਨ ਵਜੇ ਤੋਂ ਫਾਂਸੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੱਲਾਦ ਵੱਲੋਂ ਡਮੀ ਪ੍ਰੈਕਟਿਸ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਦੇਸ਼ ਭਰ ਦੀਆਂ ਨਜ਼ਰਾਂ ਤਿਹਾੜ ਜੇਲ੍ਹ 'ਚ ਹੋਣ ਵਾਲੀਆਂ ਹਲਚਲ 'ਤੇ ਹੋਣਗੀਆਂ। ਆਜ਼ਾਦੀ ਤੋਂ ਬਾਅਦ ਰਾਜਧਾਨੀ 'ਚ ਪਹਿਲੀ ਵਾਰ ਚਾਰ ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਜਾਵੇਗਾ।

ਜੇਲ੍ਹ ਨੰਬਰ 3 'ਚ ਬਣੇ ਫਾਂਸੀ ਘਰ 'ਚ ਕੱਲ੍ਹ ਤਿੰਨ ਵਜੇ ਤੋਂ ਕਾਰਵਾਈ ਸ਼ੁਰੂ ਹੋ ਜਾਵੇਗੀ। ਸੈੱਲ ਤੋਂ ਦੋਸ਼ੀਆਂ ਨੂੰ ਫਾਂਸੀ ਘਰ ਤੱਕ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਫਾਂਸੀ ਦੀ ਪ੍ਰਕਿਰਿਆ 'ਚ ਨਾ ਸਿਰਫ਼ ਜੱਲਾਦ ਬਲਕਿ ਉੱਥੇ ਮੌਜੂਦ ਸਾਰੇ ਲੋਕਾਂ ਦੀ ਕੁੱਝ ਨਾ ਕੁੱਝ ਭੂਮਿਕਾ ਹੋਵੇਗੀ।

ਜੇਲ੍ਹ ਸੂਤਰਾਂ ਮੁਤਾਬਕ, ਫਾਂਸੀ 'ਤੇ ਲਟਕਾਏ ਜਾਣ ਤੋਂ ਪਹਿਲਾਂ ਦੋਸ਼ੀ ਨੂੰ ਜਗਾ ਨੂੰ ਦਿੱਤਾ ਜਾਂਦਾ ਹੈ। ਨਹਾਉਣ ਤੋਂ ਬਾਅਦ ਉਸ ਨੂੰ ਫਾਂਸੀ ਘਰ ਦੇ ਸਾਹਮਣੇ ਖੁੱਲ੍ਹੇ ਅਹਾਤੇ 'ਚ ਲਿਆਂਦਾ ਜਾਂਦਾ ਹੈ। ਇੱਥੇ ਜੇਲ੍ਹ ਸੁਪਰਡੈਂਟ, ਡਿਪਟੀ ਸੁਪਰਡੈਂਟ, ਮੈਡੀਕਲ ਅਧਿਕਾਰੀ, ਡੀਸੀ, 12 ਸੁਰੱਖਿਆ ਮੁਲਾਜ਼ਮ 'ਤੇ ਇੱਕ ਸਫ਼ਾਈ ਮੁਲਾਜ਼ਮ ਮੌਜੂਦ ਰਹਿੰਦੇ ਹਨ। ਡਿਪਟੀ ਕਮਿਸ਼ਨਰ ਦੋਸ਼ੀ ਤੋਂ ਉਸ ਦੀ ਆਖ਼ਰੀ ਇੱਛਾ ਬਾਰੇ ਪੁੱਛਦਾ ਹੈ। 15 ਮਿੰਟ ਦਾ ਸਮਾਂ ਦੋਸ਼ੀ ਕੋਲ ਹੁੰਦਾ ਹੈ।

ਇਸ ਤੋਂ ਬਾਅਦ ਜੱਲਾਦ ਉੱਥੇ ਕੈਦੀ ਨੂੰ ਕਾਲੇ ਕੱਪੜੇ ਪਾਉਂਦਾ ਹੈ ਤੇ ਹੱਥ ਨੂੰ ਪਿੱਛੇ ਕਰਕੇ ਰੱਸੀ ਜਾਂ ਹੱਥਕੜੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਇਥੋਂ 100 ਕਦਮਾਂ ਦੀ ਦੂਰੀ 'ਤੇ ਬਣੇ ਫਾਂਸੀ ਘਰ 'ਚ ਕੈਦੀ ਨੂੰ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਫਾਂਸੀ ਘਰ ਪਹੁੰਚਣ ਤੋਂ ਬਾਅਦ ਪੌੜ੍ਹੀਆਂ ਦੇ ਰਸਤੇ ਦੋਸ਼ੀ ਨੂੰ ਛੱਤ 'ਤੇ ਲਿਜਾਇਆ ਜਾਂਦਾ ਹੈ।

ਇਥੇ ਜੱਲਾਦ ਦੋਸ਼ੀ ਦੇ ਮੂੰਹ 'ਤੇ ਕਾਲੇ ਰੰਗ ਦਾ ਕੱਪੜਾ ਬੰਨ੍ਹਦਾ ਹੈ ਤੇ ਦੋਸ਼ੀ ਦੇ ਗਲੇ 'ਚ ਫਾਹਾ ਪਾ ਦਿੱਤਾ ਜਾਂਦਾ ਹੈ। ਫਾਹਾ ਪਾਉਣ ਤੋਂ ਬਾਅਦ ਦੋਸ਼ੀ ਦੇ ਪੈਰਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਜੇਲ੍ਹ ਸੁਪਰੀਡੈਂਟ ਦੇ ਹੱਥ ਹਿਲਾ ਕੇ ਇਸ਼ਾਰਾ ਕਰਦੇ ਹੀ ਜੱਲਾਦ ਲੀਵਰ ਖਿੱਚ ਦਿੰਦਾ ਹੈ।

ਦੋਸ਼ੀ ਦੇ ਫਾਂਸੀ 'ਤੇ ਝੂਲੇ ਜਾਣ ਦੇ ਦੋ ਘੰਟੇ ਮਗਰੋਂ ਮੈਡੀਕਲ ਅਫਸਰ ਫਾਂਸੀ ਘਰ ਜਾ ਕੇ ਯਕੀਨੀ ਬਣਾਉਂਦੇ ਹਨ ਕਿ ਮੌਤ ਹੋਈ ਹੈ ਜਾਂ ਨਹੀਂ। ਇਸ ਤੋਂ ਬਾਅਦ ਡੈੱਥ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ 'ਚ ਤਿੰਨ ਘੰਟੇ ਦਾ ਸਮਾਂ ਲੱਗ ਜਾਂਦਾ ਹੈ।

Last Updated : Mar 19, 2020, 11:29 PM IST

ABOUT THE AUTHOR

...view details