ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੇ ਮਿਰਾਜ 2000 ਲੜਾਕੂ ਜਹਾਜ਼ ਦਾ ਇਸਤੇਮਾਲ ਕਰਦੇ ਹੋਏ ਲਗਭਗ 300 ਅੱਤਵਾਦੀਆਂ ਨੂੰ 21 ਮਿੰਟਾਂ 'ਚ ਢੇਰ ਕਰ ਦਿੱਤਾ। ਵੈਸੇ ਤਾਂ ਇਹੀ ਕਾਫ਼ੀ ਹੈ ਇਹ ਸਾਬਤ ਕਰਨ ਲਈ ਕਿ ਮਿਰਾਜ 2000 ਲੜਾਕੂ ਜਹਾਜ਼ ਕਿੰਨਾ ਸ਼ਕਤੀਸ਼ਾਲੀ ਹੋਵੇਗਾ ਪਰ ਆਓ ਤੁਹਾਨੂੰ ਦੱਸਦੇ ਹਾਂ ਮਿਰਾਜ 2000 ਲੜਾਕੂ ਜਹਾਜ਼ ਦੀ ਸਮਰੱਥਾ ਬਾਰੇ।
⦁ ਫਰਾਂਸ ਦੀ ਦਾਸੋ (Dassault) ਕੰਪਨੀ ਲੜਾਕੂ ਜਹਾਜ਼ ਮਿਰਾਜ 2000 ਦਾ ਨਿਰਮਾਣ ਕਰਦੀ ਹੈ।
⦁ ਮਿਰਾਜ 2000 ਚੌਥੀ ਜੈਨਰੇਸ਼ਨ ਦਾ ਮਲਟੀਰੋਲ ਸਿੰਗਲ ਇੰਜਨ ਲੜਾਕੂ ਜਹਾਜ਼ ਹੈ।
⦁ ਇਸ ਦੀ ਪਹਿਲੀ ਉਡਾਣ 1970 'ਚ ਭਰੀ ਗਈ ਸੀ।
⦁ ਇਹ ਲੜਾਕੂ ਜਹਾਜ਼ ਲਗਭਗ 9 ਦੇਸ਼ਾਂ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ।
⦁ ਮਿਰਾਜ 2000 ਦੇ ਲਗਭਗ 6 ਵੈਰੀਏਂਟ ਹਨ ਜਿਨ੍ਹਾਂ 'ਚ ਮਿਰਾਜ 2000 ਸੀ, ਮਿਰਾਜ 2000 ਬੀ, ਮਿਰਾਜ 2000 ਡੀ, ਮਿਰਾਜ 2000 ਐੱਨ, ਮਿਰਾਜ 2000- 5ਏ, ਮਿਰਾਜ 2000 ਈ ਸ਼ਾਮਲ ਹਨ।
⦁ ਮਿਰਾਜ 2000 ਦੀ ਲੰਬਾਈ 47 ਫੁੱਟ ਅਤੇ ਵਜ਼ਨ 7500 ਕਿਲੋ ਹੈ।
⦁ ਮਿਰਾਜ 2000 ਇੱਕੋ ਵਾਰੀ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ 'ਚ ਵੀ ਮਾਰ ਕਰਨ 'ਚ ਸਮਰੱਥ ਹੈ।
ਪੜ੍ਹੋ, ਕਿੰਨਾ ਸ਼ਕਤੀਸ਼ਾਲੀ ਹੈ ਮਿਰਾਜ 2000 ਲੜਾਕੂ ਜਹਾਜ਼?
ਭਾਰਤੀ ਫ਼ੌਜ ਨੇ ਮਿਰਾਜ 2000 ਲੜਾਕੂ ਜਹਾਜ਼ ਨਾਲ 300 ਅੱਤਵਾਦੀ ਕੀਤੇ ਢੇਰ। ਦਾਸੋ ਕੰਪਨੀ ਬਣਾਉਂਦੀ ਹੈ ਮਿਰਾਜ 2000 ਲੜਾਕੂ ਜਹਾਜ਼। 9 ਦੇਸ਼ ਇਸਤੇਮਾਲ ਕਰ ਰਹੇ ਹਨ ਮਿਰਾਜ 2000।
ਮਿਰਾਜ 2000 ਲੜਾਕੂ ਜਹਾਜ਼
ਦੱਸ ਦੇਈਏ ਕਿ ਦਾਸੋ ਉਹੀ ਕੰਪਨੀ ਹੈ ਜਿਸ ਨੇ ਰਾਫ਼ੇਲ ਜਹਾਜ਼ ਬਣਾਇਆ ਹੈ।