ਭੋਪਾਲ: ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸੋਮਵਾਰ ਨੂੰ ਦੇਰ ਰਾਤ 10.30 ਵਜੇ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਕਮਲ ਨਾਥ ਨੇ ਸਾਰੇ ਮੰਤਰੀਆਂ ਤੋਂ ਅਸਤੀਫ਼ਾ ਲੈ ਲਿਆ ਹੈ।
ਬੈਠਕਾਂ ਦਾ ਦੌਰ ਜਾਰੀ
ਇਸ ਸਿਆਸੀ ਸੰਕਟ ਨੂੰ ਲੈ ਕੇ ਅੱਜ ਦਿਨ ਭਰ ਭੋਪਾਲ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚੀ ਰਹੀ। ਭੋਪਾਲ 'ਚ ਦਿਗਵਿਜੈ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਕਮਲ ਨਾਥ ਨੇ ਕੈਬਿਨੇਟ ਦੀ ਬੈਠਕ ਬੁਲਾਈ ਸੀ। ਉੱਥੇ ਹੀ ਦਿੱਲੀ ਵਿੱਚ ਵੀ ਬੈਠਕਾਂ ਦਾ ਦੌਰ ਤੇਜ਼ ਰਿਹਾ। ਨਾਰਾਜ਼ ਜਯੋਤਿਰਾਦਿੱਤਿਆ ਸਿੰਧੀਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਨ 10 ਜਨਪਥ ਪਹੁੰਚੇ। ਉੱਥੇ ਹੀ ਸ਼ਿਵਰਾਜ ਸਿੰਘ ਚੌਹਾਨ, ਅਮਿਤ ਸ਼ਾਹ ਅਤੇ ਨਰਿੰਦਰ ਸਿੰਘ ਤੋਮਰ ਨੇ ਵੀ ਬੈਠਕ ਕੀਤੀ।