ਪੰਜਾਬ

punjab

ETV Bharat / bharat

10,000 ਦੇ ਕਰਜ਼ੇ ਪਿੱਛੇ ਢਾਈ ਸਾਲਾ ਬੱਚੀ ਦਾ ਕਤਲ, 2 ਦੋਸ਼ੀ ਕਾਬੂ, - Aligarh murder case

ਢਾਈ ਸਾਲਾ ਬੱਚੀ ਦੇ ਪਿਤਾ ਤੋਂ ਮਹਿਜ਼ 10,000 ਰੁਪਏ ਲੈਣ ਪਿੱਛੇ ਦੋਸ਼ਿਆਂ ਨੇ ਗਲ ਘੋਟ ਕੇ ਕੀਤਾ ਕਤਲ।

Aligarh murder case

By

Published : Jun 7, 2019, 2:02 PM IST

ਯੂਪੀ:ਅਲੀਗੜ੍ਹ ਦੇ ਤੱਪਲ ਇਲਾਕੇ 'ਚ ਪਿਛਲੀ ਦਿਨੀ ਇਕ ਢਾਈ ਸਾਲਾਂ ਬੱਚੀ ਦਾ ਕਤਲ ਕਰ ਲਾਸ਼ ਨੂੰ ਕੁੜੇ 'ਚ ਸੁੱਟਣ ਦਾ ਮਾਮਲਾ ਸਾਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਕੌਮੀ ਸੁਰੱਖਿਆ ਐਕਟ ਕਾਨੂੰਨ ਦੇ ਤਹਿਤ ਜਾਂਚ ਕਰਾਂਗੇ ਤੇ ਇਸ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਭੇਜਾਂਗੇ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ, ਬੱਚੀ ਦਾ ਕਤਲ ਗਲ ਘੋਟ ਕੇ ਕੀਤਾ ਗਇਆ ਸੀ। ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋ ਗੁਟਾਂ ਨਾਲ ਜੁੜੇ ਮਾਮਲਿਆਂ ਦੇ ਕਾਰਨ ਪੁਲਿਸ ਬਲ ਨੂੰ ਮੌਕੇ ਉੱਤੇ ਤਾਇਨਾਤ ਕੀਤਾ ਗਿਆ ਹੈ। ਸੀਨੀਅਰ ਸੁਪਰਡੈਂਟ ਆਕਾਸ਼ ਕੁਲਹਾਰੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ 31 ਮਈ ਨੂੰ ਇਕ ਢਾਈ ਸਾਲਾਂ ਬੱਚੀ ਤੱਪਲ ਤੋਂ ਗਾਇਬ ਹੋਈ ਸੀ। ਜਿਸ ਤੋਂ ਬਾਅਦ ਬੱਚੀ ਦੀ ਲਾਸ਼ 2 ਜੂਨ ਨੂੰ ਅਪਣੇ ਘਰ ਦੇ ਨੇੜੇ ਕੂੜੇ ਦੇ ਡੰਪ ਤੋਂ ਬਰਾਮਦ ਕੀਤਾ ਗਈ ਸੀ। ਬੱਚੀ ਦੇ ਪਿਤਾ ਬਨਵਾਰੀ ਲਾਲ ਸ਼ਰਮਾ ਦੀ ਸ਼ਿਕਾਇਤ 'ਤੇ ਜ਼ਾਹਿਦ ਤੇ ਅਸਲਮ ਵਜੋਂ ਦੋਸ਼ਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮਾਂ ਦਾ ਬੱਚੀ ਦੇ ਪਿਤਾ ਤੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੀ ਦੇ ਪਿਤਾ ਨੇ 10,000 ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਜਦੋਂ ਉਹ ਪੈਸੇ ਨਾ ਚੁੱਕਾ ਸਕਿਆ ਤਾਂ ਮੁਲਜ਼ਮ ਨੇ ਬੱਚੀ ਨੂੰ ਅਗਵਾ ਕਰ ਲਿਆ। ਤਿੰਨ ਦਿਨ ਬਾਅਦ ਬੱਚੀ ਦੀ ਲਾਸ਼ ਘਰ ਦੇ ਨੇੜੇ ਕੂੜੇ ਦੇ ਢੇਰ ਚੋਂ ਬਰਾਮਦ ਕੀਤੀ ਗਈ ਸੀ।

ABOUT THE AUTHOR

...view details