ਨਵੀਂ ਦਿੱਲੀ: ਕੇਰਲ ਵਿੱਚ ਪਾਣੀ ਦੀ ਟੂਟੀ ਕੋਂ ਸ਼ਰਾਬ ਆਉਣ ਦਾ ਅਨੋਖਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਟਵਿੱਟਰ ਦਾ ਸ਼ਿੰਗਾਰ ਬਣਿਆ ਹੋਇਆ ਹੈ। ਕੇਰਲ ਦੇ ਇੱਕ ਘਰ ਵਿੱਚੋਂ ਪਾਣੀ ਵਾਲੀ ਟੂਟੀ ਵਿੱਚੋਂ ਸ਼ਰਾਬ ਆਉਣ ਨਾਲ ਘਰ ਵਾਲੇ ਹੈਰਾਨ ਰਹਿ ਗਏ।
ਜਦੋਂ ਕੇਰਲ ਵਿੱਚ ਪਾਣੀ ਵਾਲੀ ਟੂਟੀ ਵਿੱਚੋਂ ਵਹੀ ਸ਼ਰਾਬ - alcohol was supplied instead of water in the tap
ਕੇਰਲ ਦੇ ਤ੍ਰਿਸ਼ੂਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਾਣੀ ਵਾਲੀ ਟੂਟੀ ਵਿੱਚੋਂ ਸ਼ਰਾਬ ਵਹਿਣ ਲੱਗ ਗਈ ਜਿਸ ਤੋਂ ਬਾਅਦ ਇਹ ਮਾਮਲਾ ਟਵਿੱਟਰ ਦੀ ਸ਼ਾਨ ਬਣ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ, ਤ੍ਰਿਸੂਰ ਜ਼ਿਲ੍ਹੇ ਵਿੱਚ 6 ਸਾਲ ਪਹਿਲਾਂ ਘਰ ਦੇ ਨੇੜੇ ਰਚਨਾ ਨਾਂਅ ਦੇ ਬਾਰ ਵਿੱਚੋਂ 6,000 ਲੀਟਰ ਗ਼ੈਰ ਕਾਨੂੰਨੀ ਸ਼ਰਾਬ ਫੜ੍ਹੀ ਗਈ ਸੀ। ਅਦਾਲਤ ਦੇ ਹੁਕਮ ਤੋਂ ਬਾਅਦ ਅਧਿਕਾਰੀਆਂ ਨੇ ਸ਼ਰਾਬ ਜ਼ਬਤ ਕਰ ਕੇ ਟੋਆ ਪੱਟ ਕੇ ਉਸ ਦਫ਼ਨਾ ਦਿੱਤੀ ਸੀ ਜਿਹੜੀ ਕਿ ਟੋਏ ਵਿੱਚ ਰਿਸ ਕੇ ਖੂਹ ਵਿੱਚ ਚਲੀ ਗਈ ਸੀ। ਉਸ ਹੀ ਖੂਹ ਤੋਂ ਇਲਾਕੇ ਦੇ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਜਾਂਦਾ ਸੀ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਤੇ ਅਨੋਖੇ-ਅਨੋਖੇ ਟਵੀਟ ਹੋ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, "ਇਹੀ ਵਜ੍ਹਾ ਹੈ ਕਿ ਇਸ ਨੂੰ ਰੱਬ ਦੀ ਜ਼ਮੀਨ ਕਹਿੰਦੇ ਹਨ।" ਇੱਕ ਹੋਰ ਨੇ ਕਿਹਾ, ਚਲੋ, "ਇਸ ਨਾਲ ਅਸੀਂ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਬਣ ਸਕਦੇ ਹਾਂ"