ਪੰਜਾਬ

punjab

ETV Bharat / bharat

ਆਲਾ ਹਜਰਤ ਹਜ ਹਾਊਸ ਨੂੰ ਬਣਾਇਆ ਜਾਵੇਗਾ ਕੋਵਿਡ ਕੇਅਰ ਸੈਂਟਰ - covid care center

ਗਾਜ਼ੀਆਬਾਦ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਲੈਕਟਰ ਅਜੇ ਸ਼ੰਕਰ ਪਾਂਡੇ ਨੇ ਆਲਾ ਹਜਰਤ ਹਜ ਹਾਊਸ ਨੂੰ ਕੋਵਿਡ ਕੇਅਰ ਸੈਂਟਰ ਬਣਾਉਣ ਲਈ ਅਧਿਕਾਰੀਆਂ ਨੂੰ ਤਮਾਮ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਆਲਾ ਹਜਰਤ ਹਜ ਹਾਊਸ ਨੂੰ ਬਣਾਇਆ ਜਾਵੇਗਾ ਕੋਵਿਡ ਕੇਅਰ ਸੈਂਟਰ
ਆਲਾ ਹਜਰਤ ਹਜ ਹਾਊਸ ਨੂੰ ਬਣਾਇਆ ਜਾਵੇਗਾ ਕੋਵਿਡ ਕੇਅਰ ਸੈਂਟਰ

By

Published : Jul 10, 2020, 1:55 PM IST

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਕੋਵਿਡ-19 ਲਾਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ। ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਬਚਾਅ, ਰੋਕਥਾਮ ਤੇ ਇਲਾਜ ਨੂੰ ਲੈ ਕੇ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਗਾਜ਼ੀਆਬਾਦ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 1352 ਹੋ ਗਈ ਹੈ।

ਗਾਜ਼ੀਆਬਾਦ ਵਿੱਚ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਹੁਣ ਆਲਾ ਹਜਰਤ ਹਜ ਹਾਊਸ ਨੂੰ ਕੋਵਿਡ ਕੇਅਰ ਸੈਂਟਰ ਬਣਾਇਆ ਜਾਵੇਗਾ। ਆਲਾ ਹਜਰਤ ਹਜ ਹਾਊਸ ਨੂੰ ਕੋਵਿਡ ਸੈਂਟਰ ਬਣਾਉਣ ਨੂੰ ਲੈ ਕੇ ਕੁਲੈਕਟਰ ਨੇ ਘੱਟ ਗਿਣਤੀ ਭਲਾਈ ਵਿਭਾਗ ਤੋਂ ਸਿਫਾਰਿਸ਼ ਕੀਤੀ ਹੈ।

ਕੁਲੈਕਟਰ ਅਜੇ ਸ਼ੰਕਰ ਪਾਂਡੇ ਨੇ ਦੱਸਿਆ ਕਿ ਹਜ ਹਾਊਸ ਨੂੰ ਕੋਵਿਡ ਕੇਅਰ ਸੈਂਟਰ ਬਣਾਉਣ ਲਈ ਹਜ ਹਾਊਸ ਦਾ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਹਜ ਹਾਊਸ ਵਿੱਚ ਤਮਾਮ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕਮਿਸ਼ਨਰ ਨੂੰ ਪੱਤਰ ਭੇਜ ਕੇ ਇੱਥੇ ਤਮਾਮ ਜ਼ਰੂਰੀ ਵਿਵਸਥਾਵਾਂ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ:ਕਾਂਗਰਸ ਸਰਕਾਰ ਨੇ ਰੂਪਨਗਰ ਦੇ ਵਿਕਾਸ ਵਾਸਤੇ ਕੁਝ ਨਹੀਂ ਕੀਤਾ : ਮੱਕੜ

ABOUT THE AUTHOR

...view details