ਮੁੰਬਈ: ਪੂਰਾ ਦੇਸ਼ 'ਕੋਰੋਨਾ ਵਾਇਰਸ' ਦੇ ਕਹਿਰ ਨਾਲ ਝੂਜ ਰਿਹਾ ਹੈ। ਅਜਿਹੇ ਵਿਚ ਕਈ ਫ਼ਿਲਮੀ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਇਸ ਲਿਸਟ ਵਿਚ ਸਭ ਤੋਂ ਉੱਪਰ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦਾ ਨਾਂਅ ਹੈ। ਹਾਲ ਹੀ ਵਿਚ ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਪੀ.ਐੱਮ. ਕੇਅਰਜ਼ ਫੰਡ ਵਿਚ ਡੋਨੇਟ ਕੀਤੇ ਸਨ ਤਾਂ ਉੱਥੇ ਹੀ ਹੁਣ ਅਕਸ਼ੈ ਕੁਮਾਰ ਨੇ 3 ਕਰੋੜ ਰੁਪਏ ਨਾਲ ਬੀ.ਐੱਮ.ਸੀ. ਦੀ ਮਦਦ ਕੀਤੀ ਹੈ।
ਅਕਸ਼ੈ ਕੁਮਾਰ ਨੇ BMC ਨੂੰ ਦਿੱਤੀ 3 ਕਰੋੜ ਰੁਪਏ ਦੀ ਆਰਥਿਕ ਸਹਾਇਤਾ - covid-19
ਪੂਰਾ ਦੇਸ਼ 'ਕੋਰੋਨਾ ਵਾਇਰਸ' ਦੇ ਕਹਿਰ ਨਾਲ ਝੂਜ ਰਿਹਾ ਹੈ। ਅਜਿਹੇ ਵਿਚ ਕਈ ਫ਼ਿਲਮੀ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਇਸ ਲਿਸਟ ਵਿਚ ਸਭ ਤੋਂ ਉੱਪਰ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦਾ ਨਾਂਅ ਹੈ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ ਡਾਕਟਰਾਂ ਲਈ ਪੀ.ਪੀ.ਈ ਕਿੱਟਾਂ, ਮਾਸਕ ਅਤੇ ਰੈਪਿਡ ਟੈਸਟ ਕਿੱਟ ਖ਼ਰੀਦਣ ਲਈ ਇਹ ਰਾਸ਼ੀ ਡੋਨੇਟ ਕੀਤੀ ਹੈ। ਪੀ.ਪੀ.ਈ. ਇੱਕ ਅਜਿਹੀ ਕਿੱਟ ਹੁੰਦੀ ਹੈ, ਜਿਸ ਨੂੰ ਪਹਿਨ ਕੇ ਡਾਕਟਰ 'ਕੋਰੋਨਾ' ਪੀੜਤਾਂ ਦਾ ਇਲਾ ਕਰਦੇ ਹਨ ਅਤੇ ਇਸਦੀ ਮਦਦ ਨਾਲ ਉਹ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਖੁਦ ਨੂੰ ਬਚਾਅ ਸਕਦੇ ਹਨ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ 'ਕੋਰੋਨਾ ਵਾਇਰਸ' ਖਿਲਾਫ਼ ਜੰਗ ਵਿਚ ਪੀ.ਐੱਮ. ਕੇਅਰਜ਼ ਫੰਡ ਨੂੰ 25 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਸੀ। ਅਕਸ਼ੈ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ''ਇਹ ਉਹ ਸਮਾਂ ਹੈ, ਜਦੋਂ ਸਾਡੇ ਲਈ ਸਿਰਫ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਹੈ। ਇਸ ਦੇ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਸਾਨੂੰ ਕਰਨਾ ਚਾਹੀਦਾ ਹੈ।