ਲਖਨਊ: ਉੱਤਰ ਪ੍ਰਦੇਸ਼ ਦੇ ਅਪਰਾਧੀ ਵਿਕਾਸ ਦੂਬੇ ਦੇ ਐਨਕਾਊਂਟਰ ਦੀ ਅਚਾਨਕ ਖ਼ਬਰ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਇਸ ਤਹਿਤ ਹੀ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀ ਯੋਗੀ ਸਰਕਾਰ 'ਤੇ ਐਨਕਾਊਂਟਰ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਐਨਕਾਊਂਟਰ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਇਹ ਐਨਕਾਊਂਟਰ ਸਰਕਾਰ ਬਚਾਉਣ ਲਈ ਕੀਤਾ ਗਿਆ ਹੈ।
ਸਰਕਾਰ ਨੂੰ ਬਚਾਉਣ ਲਈ ਕੀਤਾ ਗਿਆ ਐਨਕਾਊਂਟਰ: ਅਖਿਲੇਸ਼ ਯਾਦਵ - ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ
ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀ ਯੋਗੀ ਸਰਕਾਰ 'ਤੇ ਇਸ ਐਨਕਾਊਂਟਰ ਨੂੰ ਲੈ ਕੇ ਦੋਸ਼ ਲਾਏ ਹਨ। ਉਨ੍ਹਾਂ ਨੇ ਐਨਕਾਊਂਟਰ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਇਹ ਐਨਕਾਊਂਟਰ ਸਰਕਾਰ ਨੂੰ ਬਚਾਉਣ ਲਈ ਕੀਤਾ ਗਿਆ ਹੈ।
ਅਖਿਲੇਸ਼ ਨੇ ਟਵੀਟ ਕਰਦਿਆਂ ਲਿਖਿਆ ਕਿ ' ਦਰਅਸਲ ਇਹ ਕਾਰ ਨਹੀਂ ਪਲਟੀ, ਭੇਦ ਖੁਲ੍ਹਣ ਕਰਕੇ ਸਰਕਾਰ ਪਲਟਣ ਤੋਂ ਬਚਾਈ ਗਈ ਹੈ।' ਯਾਦਵ ਨੇ ਵੀਰਵਾਰ ਨੂੰ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਯੋਗੀ ਸਰਕਾਰ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਦੀ ਸਰੰਡਰ ਹੋਣ ਦਾ ਸ਼ੱਕ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਸਪੱਸ਼ਟ ਕਰੇ ਕਿ ਇਹ ਗ੍ਰਿਫ਼ਤਾਰੀ ਹੈ ਜਾਂ ਸਰੰਡਰ।
ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਸੀ 'ਖ਼ਬਰ ਆ ਰਹੀ ਹੈ ਕਾਨਪੁਰ ਕਾਂਡ ਦਾ ਮੁੱਖ ਅਪਰਾਧੀ ਪੁਲਿਸ ਦੀ ਹਿਰਾਸਤ ਵਿੱਚ ਹੈ। ਜੇਕਰ ਇਹ ਸੱਚ ਹੈ ਤਾਂ ਸਰਕਾਰ ਸਾਫ਼ ਕਰੇ ਕਿ ਇਹ ਸਰੰਡਰ ਹੈ ਜਾਂ ਗ੍ਰਿਫ਼ਤਾਰੀ। ਇਸ ਦੇ ਨਾਲ ਹੀ ਮੋਬਾਈਲ ਦੀ CDR ਵੀ ਜਨਤਕ ਕਰੋ ਜਿਸ ਨਾਲ ਸੱਚੀ ਮਿਲੀਭੁਗਤ ਦੀ ਅਸਲੀਅਤ ਪਤਾ ਚਲ ਸਕੇ। ਅਖਿਲੇਸ਼ ਨੇ ਦੋਸ਼ ਲਾਇਆ ਕਿ ਕਾਨਪੂਰ ਦੀ ਘਟਨਾ ਨੇ ਯੂਪੀ ਦੀ ਭਾਜਪਾ ਸਰਕਾਰ ਦਾ ਚੋਲਾ ਵੀ ਉਤਾਰ ਦਿੱਤਾ ਹੈ। ਇਸ ਘਟਨਾ ਨੇ ਪੁਲਿਸ ਦੇ ਖ਼ੁਫੀਆ ਤੰਤਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।