ਇੰਦੌਰ: ਨਿਗਮ ਅਧਿਕਾਰੀ ਨਾਲ ਕੁੱਟਮਾਰ ਦੇ ਦੋਸ਼ ਵਿੱਚ ਜੇਲ੍ਹ 'ਚ ਬੰਦ ਬੀਜੇਪੀ ਵਿਧਾਇਕ ਆਕਾਸ਼ ਵਿਜੇਵਰਗੀਏ ਨੂੰ ਇੰਦੌਰ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਵਿਧਾਇਕ ਦੇ ਜੇਲ੍ਹ 'ਚੋਂ ਬਾਹਰ ਆਉਣ ਦੀ ਖੁਸ਼ੀ 'ਚ ਉਸ ਦੇ ਸਮਰਥਕਾਂ ਨੇ ਬੀਜੇਪੀ ਦਫ਼ਤਰ ਦੇ ਬਾਹਰ ਹਵਾਈ ਫਾਇਰ ਕੀਤੇ।
ਬੀਜੇਪੀ ਵਿਧਾਇਕ ਆਕਾਸ਼ ਵਿਜੇਵਰਗੀਏ ਨੂੰ ਮਿਲੀ ਜ਼ਮਾਨਤ, ਸਮਰਥਕਾਂ ਨੇ ਹਵਾਈ ਫਾਇਰ ਕਰਕੇ ਕੀਤਾ ਸਵਾਗਤ - Akash Vijayawadiya got bail
ਬੀਜੇਪੀ ਵਿਧਾਇਕ ਆਕਾਸ਼ ਵਿਜੇਵਰਗੀਏ ਨੂੰ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। ਉਸ ਦੇ ਸਮਰਥਕਾਂ ਨੇ ਇਸੇ ਖੁਸ਼ੀ 'ਚ ਹਵਾਈ ਫਾਇਰ ਕੀਤੇ।
ਵਿਧਾਇਕ ਨੂੰ ਜ਼ਮਾਨਤ ਸਨਿੱਚਰਵਾਰ ਰਾਤ ਨੂੰ ਹੀ ਮਿਲ ਗਈ ਸੀ ਪਰ ਜੇਲ੍ਹ ਪ੍ਰਸ਼ਾਸਨ ਨੂੰ ਜ਼ਮਾਨਤ ਦੇ ਅਦਾਲਤੀ ਹੁਕਮ ਨਾ ਮਿਲਣ ਕਾਰਨ ਵਿਧਾਇਕ ਨੂੰ ਚੌਥੀ ਰਾਤ ਜੇਲ੍ਹ ਅੰਦਰ ਹੀ ਬਿਤਾਉਣੀ ਪਈ। ਐਤਵਾਰ ਸਵੇਰੇ ਉਸ ਨੂੰ ਰਿਹਾਅ ਕੀਤਾ ਜਾਣਾ ਸੀ ਅਤੇ ਵਰਕਰਾਂ ਨੇ ਇਸ ਲਈ ਜਲੂਸ ਕੱਢਣ ਦੀ ਯੋਜਨਾ ਬਣਾਈ ਸੀ ਪਰ ਜੇਲ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਹੀ ਉਸ ਨੂੰ ਰਿਹਾਅ ਕਰ ਦਿੱਤਾ। ਆਕਾਸ਼ ਵਿਜੇਵਰਗੀਏ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਚ ਉਸ ਦੇ ਸਮਰਥਕਾਂ ਨੇ ਲਗਾਤਾਰ ਪੰਜ ਹਵਾਈ ਫਾਇਰ ਕੀਤੇ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਧਾਇਕ ਆਕਾਸ਼ ਵਿਜੇਵਰਗੀਏ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਸੀ। ਅਦਾਲਤ ਨੇ ਉਸ ਨੂੰ 14 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਸਨਿੱਚਰਵਾਰ ਰਾਤ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੂੰ ਰਿਹਾਅ ਕੀਤਾ ਗਿਆ।