ਪੰਜਾਬ

punjab

ETV Bharat / bharat

ਮੁਖ਼ਤਿਆਰ ਸਿੰਘ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਕਾਲੀ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ - Akali deligation meet amit shah

ਸੋਮਵਾਰ ਨੂੰ ਅਕਾਲੀ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਅਤੇ 1984 ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਮੁੱਖ ਗਵਾਹ ਮੁਖ਼ਤਿਆਰ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਪੜ੍ਹੋ ਪੂਰੀ ਖ਼ਬਰ...

ਫ਼ੋਟੋ

By

Published : Sep 24, 2019, 11:39 AM IST

ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ ਦੀ ਅਗੁਵਾਈ ਵਿੱਚ ਅਕਾਲੀ ਦਲ ਦਾ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ। ਉਨ੍ਹਾਂ ਨੇ ਅਪੀਲ ਕੀਤੀ ਕਿ 1984 ਸਿੱਖ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾਵੇ। 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਵਿਰੁੱਧ ਹਿੰਸਾ ਹੋਈ ਸੀ। ਇਸੇ ਹਿੰਸਾ ਦੇ ਦੌਰਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦਾ ਕਤਲ ਹੋਇਆ ਸੀ। ਉਸ ਮਾਮਲੇ ਦੇ ਦੋ ਗਵਾਹ ਸੰਜੇ ਸੂਰੀ ਅਤੇ ਮੁਖ਼ਤਿਆਰ ਸਿੰਘ ਹਨ। ਇਹ ਮਾਮਲਾ ਇਸ ਕਰਕੇ ਵੀ ਖ਼ਾਸ ਹੈ, ਕਿਉਂਕਿ ਇਸ ਹਾਦਸੇ ਦੀ ਤਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਜੁੜੇ ਹੋਏ ਹਨ।

ਸੰਜੇ ਸੂਰੀ ਵੱਲੋਂ ਨਾਨਾਵਤੀ ਕਮਿਸ਼ਨ ਅੱਗੇ ਦਿੱਤੀ ਗਵਾਹੀ ਮੁਤਾਬਕ ਕਮਲ ਨਾਥ ਉਸ ਦਿਨ ਰਕਾਬਗੰਜ ਗੁਰਦੁਆਰੇ ਕੋਲ ਮੌਜੂਦ ਸਨ ਅਤੇ ਭੀੜ ਨੂੰ ਕੰਟਰੋਲ ਕਰ ਰਹੇ ਸਨ। ਸਬੂਤਾਂ ਦੀ ਕਮੀ ਹੋਣ ਕਰ ਕੇ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਕਮਲ ਨਾਥ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਸੀ। 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਬਣਾਈ ਐਸਆਈਟੀ ਵੱਲੋਂ 7 ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ 7 ਮਾਮਲਿਆਂ ਵਿੱਚੋਂ ਹੀ ਇੱਕ ਐੱਫਆਈਆਰ ਨੰਬਰ 601/84 ਹੈ। ਇਹ ਐਫਆਈਆਰ ਦਿੱਲੀ ਵਿੱਚ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ਨਾਲ ਜੁੜੀ ਹੋਈ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: 'ਕਸ਼ਮੀਰ ਵਿਚੋਲਗੀ ਮਾਮਲੇ 'ਤੇ ਮੋਦੀ ਤੇ ਟਰੰਪ ਦੀ ਮੁਲਾਕਾਤ ਦਾ ਕਰੋ ਇੰਤਜ਼ਾਰ'

ਜ਼ਿਕਰਯੋਗ ਹੈ ਕਿ ਮੁਖ਼ਤਿਆਰ ਸਿੰਘ ਸੋਮਵਾਰ ਨੂੰ ਐਸਆਈਟੀ ਕੋਲ ਪੇਸ਼ ਹੋਏ ਸਨ ਅਤੇ ਪੱਤਰਕਾਰ ਸੰਜੇ ਸੂਰੀ ਇਸ ਵੇਲੇ ਲੰਡਨ ਵਿੱਚ ਰਹਿੰਦੇ ਹਨ। ਮੁਖ਼ਤਿਆਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੂੰ 35 ਸਾਲਾਂ ਵਿੱਚ ਅਕਸਰ ਗਵਾਹੀ ਨਾ ਦੇਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੀ ਅਕਾਲੀ ਦਲ ਦਾ ਇੱਕ ਵਫ਼ਦ ਸੋਮਵਾਰ ਨੂੰ ਅਮਿਤ ਸ਼ਾਹ ਨੂੰ ਮਿਲਿਆ।

ABOUT THE AUTHOR

...view details