ਪੰਜਾਬ

punjab

ETV Bharat / bharat

ਵਿਧਾਇਕ ਦੇ ਘਰੋਂ ਮਿਲੀ AK-47 ਅਤੇ ਹੈਂਡ ਗ੍ਰਨੇਡ - AK-47 and hand grenade recovered in MLA's house

ਬਿਹਾਰ ਦੇ ਇੱਕ ਆਜ਼ਾਦ ਵਿਧਾਇਕ ਦੇ ਘਰੋਂ ਪੁਲਿਸ ਨੇ ਛਾਪੇਮਾਰੀ ਦੌਰਾਨ AK-47 ਅਤੇ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਛਾਪੇਮਾਰੀ ਦੌਰਾਨ ਨਾ ਤਾਂ ਘਰ ਵਿੱਚ ਵਿਧਾਇਕ ਸੀ ਅਤੇ ਨਾ ਹੀ ਉਸ ਦੇ ਕੋਈ ਪਰਿਵਾਰ ਦਾ ਜੀਅ।

ਫ਼ੋਟੋ।

By

Published : Aug 16, 2019, 11:47 PM IST

ਨਵੀਂ ਦਿੱਲੀ: ਬਿਹਾਰ ਦੇ ਮੋਕਾਮ ਤੋਂ ਬਣੇ ਆਜ਼ਾਦ ਵਿਧਾਇਕ ਅਨੰਤ ਕੁਮਾਰ ਸਿੰਘ ਦੇ ਨਵਾਦਾ ਦੇ ਘਰ ਤੇ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਉਸ ਦੇ ਘਰ ਵਿੱਚੋਂ AK-47ਰਾਇਫ਼ਲ,26 ਜਿੰਦਾ ਕਾਰਤੂਸ ਅਤੇ 2 ਹੈਂਡ ਗ੍ਰਨੇਡ ਬਰਾਮਦ ਹੋਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਤੋਂ ਬਾਅਦ ਬੰਬ ਰੋਕਣ ਵਾਲੀ ਟੀਮ ਅਤੇ ਖ਼ੋਜੀ ਕੁੱਤਿਆਂ ਨੂੰ ਬੁਲਾਇਆ। ਇਸ ਦੌਰਾਨ ਅੱਤਵਾਦ ਵਿਰੋਧੀ ਟੀਮ ਅਤੇ ਵਿਸ਼ੇਸ਼ ਟਾਕਸ ਫ਼ੋਰਸ ਵੀ ਮੌਜੂਦ ਸੀ।

ਜਾਣਕਾਰੀ ਮੁਤਾਬਕ ਇਹ ਛਾਪੇਮਾਰ ਸਵੇਰੇ 11 ਵਜੇ ਸ਼ੁਰੂ ਹੋਈ। ਇਸ ਦੌਰਾਨ ਘਰ ਵਿੱਚ ਸਿਰਫ਼ ਇੱਕ ਬਜ਼ੁਰਗ ਮੌਜੂਦ ਸੀ ਜਿਸ ਨੂੰ ਘਰ ਦੇ ਦੇਖ ਭਾਲ ਕਰਨ ਵਾਲਾ ਕਿਹਾ ਜਾ ਰਿਹਾ ਹੈ। ਪੁਲਿਸ ਦੇ ਆਉਣ ਤੇ ਉਸ ਨੇ ਹੀ ਘਰ ਦਾ ਗੇਟ ਖੋਲ੍ਹਿਆ ਅਤੇ ਜਾਂਚ ਵਿੱਚ ਸਹਿਯੋਗ ਦਿੱਤਾ।

ਜ਼ਿਕਰ ਕਰ ਦਈਏ ਕਿ ਅਨੰਤ ਸਿੰਘ ਬਿਹਾਰ ਦੇ ਦਬੰਗ ਨੇਤਾਵਾਂ ਵਿੱਚੋਂ ਇੱਕ ਗਿਣੇ ਜਾਂਦੇ ਹਨ। ਜੇਡੀਯੂ ਮੁਖੀ ਅਤੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨਾਲ਼ ਲੰਬਾ ਟਾਇਮ 36 ਦਾ ਆਂਕੜਾ ਚੱਲਦਾ ਰਿਹਾ। ਸ਼ਾਇਦ ਇਹੀ ਕਾਰਨ ਹੈ ਕਿ ਇਸ ਵਾਰ ਆਮ ਚੋਣਾਂ ਦੌਰਾਨ ਸਿੰਘ ਨੇ ਨੀਤਿਸ਼ ਕੁਮਾਰ ਦੇ ਚਹੇਤੇ ਲੱਲਨ ਸਿੰਘ ਵਿਰੁੱਧ ਆਪਣੀ ਘਰਵਾਲੀ ਨੀਲਮ ਦੇਵੀ ਨੂੰ ਮੁੰਗੇਰ ਸੀਟ ਤੋਂ ਚੋਣ ਲੜਾਈ ਸੀ।

ABOUT THE AUTHOR

...view details