ਮੁੰਬਈ: ਮਹਾਰਾਸ਼ਟਰ ਵਿੱਚ ਐਨਸੀਪੀ ਨੇ ਸ਼ਿਵਸੈਨਾ ਨੂੰ ਵੱਡਾ ਝਟਕਾ ਦਿੱਤਾ ਹੈ। ਦੇਵੇਂਦਰ ਫੜਨਵੀਸ ਦੇ ਮੁੜ ਤੋਂ ਮੁੱਖ ਮੰਤਰੀ ਵਜੋਂ ਅਤੇ ਐਨਸੀਪੀ ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਦੇ ਇਸ ਕਦਮ ਦੀ ਐਨ.ਸੀ.ਪੀ. ਨੂੰ ਕੋਈ ਜਾਣਕਾਰੀ ਨਹੀਂ ਸੀ।
ਭਾਜਪਾ ਦਾ ਸਮਰਥਨ ਕਰਨਾ NCP ਦਾ ਫੈਸਲਾ ਨਹੀਂ: ਸ਼ਰਦ ਪਵਾਰ - NCP
ਮਹਾਰਾਸ਼ਟਰ ਵਿੱਚ ਦੇਵੇਂਦਰ ਫੜਨਵੀਸ ਨੇ ਮੁੜ ਤੋਂ ਮੁੱਖ ਮੰਤਰੀ ਵਜੋਂ ਅਤੇ ਐਨਸੀਪੀ ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਐਨਸੀਪੀ ਪ੍ਰਮੁਖ ਸ਼ਰਦ ਪਵਾਰ ਨੇ ਉਧਵ ਠਾਕਰੇ ਨਾਲ ਗੱਲਬਾਤ ਕੀਤੀ ਹੈ।
ਸ਼ਰਦ ਪਵਾਰ ਨੇ ਕਿਹਾ ਕਿ ਉਹ ਅਜੀਤ ਪਵਾਰ ਦੇ ਇਸ ਸਿਆਸੀ ਫ਼ੈਸਲੇ ਦਾ ਸਮਰਥਨ ਨਹੀਂ ਕਰਦੇ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਸ਼ਰਦ ਪਵਾਰ ਨੇ ਉਧਵ ਠਾਕਰੇ ਨਾਲ ਗੱਲਬਾਤ ਕੀਤੀ ਹੈ। ਸ਼ਰਦ ਪਵਾਰ ਨੇ ਸਾਫ਼ ਕਿਹਾ ਹੈ ਕਿ ਭਾਜਪਾ ਦਾ ਸਮਰਥਨ ਕਰਨਾ ਐਨਸੀਪੀ ਦਾ ਫੈਸਲਾ ਨਹੀਂ ਹੈ। ਐਨਸੀਪੀ ਇਸ ਫੈਸਲੇ ਨਾਲ ਨਹੀਂ ਹੈ। ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਨੇ ਪਾਰਟੀ ਤੋੜ ਦਿੱਤੀ।
ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅਜੀਤ ਪਵਾਰ ਦੇ ਨਾਲ ਐਨਸੀਪੀ ਦੇ 22 ਵਿਧਾਇਕਾਂ ਨੇ ਭਾਜਪਾ ਦਾ ਸਮਰਥਨ ਕੀਤਾ ਹੈ। ਜਾਣਕਾਰੀ ਮੁਤਾਬਕ ਦੁਪਹਿਰ ਨੂੰ ਸ਼ਰਦ ਪਵਾਰ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨਾਲ ਪ੍ਰੈਸ ਕਾਨਫਰੰਸ ਕਰਨਗੇ। ਪਰ ਇਹ ਕਹਿਣਾ ਜਰੂਰ ਬਣਦਾ ਹੈ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਹੋਇਆ ਇਹ ਸਿਆਸੀ ਘਟਨਾਕ੍ਰਮ ਬਹੁਤ ਵੱਡਾ ਹੈ ਤੇ ਖ਼ਾਸ ਕਰਕੇ ਸ਼ਿਵ ਸੈਨਾ ਲਈ ਵੱਡਾ ਝਟਕਾ ਹੈ।