ਪੰਜਾਬ

punjab

ETV Bharat / bharat

ਰਾਜਸਥਾਨ: ਅਜੇ ਮਾਕਨ ਕਾਂਗਰਸ ਇੰਚਾਰਜ ਨਿਯੁਕਤ, ਤਿੰਨ ਮੈਂਬਰੀ ਕਮੇਟੀ ਗਠਿਤ - ਅਜੇ ਮਾਕਨ ਕਾਂਗਰਸ ਇੰਚਾਰਜ ਨਿਯੁਕਤ

ਕਾਂਗਰਸ ਹਾਈ ਕਮਾਂਡ ਨੇ ਅਜੇ ਮਾਕਨ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।

ਫ਼ੋਟੋ।
ਫ਼ੋਟੋ।

By

Published : Aug 17, 2020, 7:11 AM IST

ਜੈਪੁਰ: ਕਾਂਗਰਸ ਹਾਈ ਕਮਾਂਡ ਨੇ ਅਵਿਨਾਸ਼ ਪਾਂਡੇ ਦੀ ਥਾਂ ਅਜੇ ਮਾਕਨ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾਇਆ ਹੈ। ਇਹ ਫੈਸਲਾ ਸਚਿਨ ਪਾਇਲਟ ਅਤੇ ਰਾਹੁਲ ਗਾਂਧੀ ਵਿਚਾਲੇ ਦਿੱਲੀ ਵਿਚ ਹੋਈ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ।

ਫ਼ੋਟੋ।

ਦੱਸ ਦੇਈਏ ਕਿ ਹਫੜਾ-ਦਫੜੀ ਦੇ ਵਿਚਕਾਰ, ਸਚਿਨ ਪਾਇਲਟ ਅਤੇ ਉਸ ਦੇ ਸਮਰਥਕ ਵਿਧਾਇਕਾਂ ਨੇ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।

ਫ਼ੋਟੋ।

ਇਸ ਮੁਲਾਕਾਤ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਵਿਨਾਸ਼ ਪਾਂਡੇ ਨੂੰ ਰਾਜਸਥਾਨ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਪਾਰਟੀ ਨੇ ਅਵਿਨਾਸ਼ ਪਾਂਡੇ ਦੀ ਥਾਂ ਅਜੇ ਮਾਕਨ ਨੂੰ ਤੁਰੰਤ ਪ੍ਰਭਾਵ ਨਾਲ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਸਚਿਨ ਪਾਇਲਟ ਦੇ ਮਸਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ ਜੋ ਉਸ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਦੌਰਾਨ ਚੁੱਕੇ ਸੀ। ਇਸ ਦੌਰਾਨ ਦੋਵਾਂ ਨੇ ਪਾਇਲਟ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਕੌਣ ਹੈ ਅਜੇ ਮਾਕਨ

ਅਜੇ ਮਾਕਨ ਇੱਕ ਭਾਰਤੀ ਰਾਜਨੀਤਿਕ ਆਗੂ ਹੈ ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ। ਅਜੇ ਮਾਕਨ ਸੰਸਦ ਦੇ ਦੋ ਵਾਰ ਮੈਂਬਰ ਅਤੇ ਦਿੱਲੀ ਵਿਧਾਨ ਸਭਾ ਦੇ ਤਿੰਨ ਵਾਰ ਮੈਂਬਰ ਰਹਿ ਚੁੱਕੇ ਹਨ। ਉਹ ਹਾਊਸਿੰਗ ਅਤੇ ਸ਼ਹਿਰੀ ਗਰੀਬੀ ਹਟਾਓ ਮੰਤਰਾਲੇ ਦੇ ਕੇਂਦਰੀ ਕੈਬਿਨੇਟ ਮੰਤਰੀ ਵੀ ਰਹਿ ਚੁੱਕੇ ਹਨ।

ਉਨ੍ਹਾਂ ਦਾ ਜਨਮ 12 ਜਨਵਰੀ 1964 ਨੂੰ ਦਿੱਲੀ ਵਿੱਚ ਹੋਇਆ। ਅਜੇ ਮਾਕਨ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਦੇ ਸੇਂਟ ਜ਼ੇਵੀਅਰਜ਼ ਸਕੂਲ ਤੋਂ ਕੀਤੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਕੈਮਿਸਟਰੀ (ਆਨਰਜ਼) ਵਿਚ ਗ੍ਰੈਜੂਏਸ਼ਨ ਕੀਤੀ ਹੈ।

ਵਿਵਾਦ ਦੇ ਹੱਲ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

ਰਾਜਸਥਾਨ ਵਿਧਾਨ ਸਭਾ ਵਿੱਚ ਗਹਿਲੋਤ ਸਰਕਾਰ ਵੱਲੋਂ ਵਿਸ਼ਵਾਸ ਮਤ ਹਾਸਲ ਕਰਨ ਤੋਂ ਬਾਅਦ ਆਲ ਇੰਡੀਆ ਕਾਂਗਰਸ ਨੇ ਵਿਵਾਦਾਂ ਦੇ ਹੱਲ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਅਹਿਮਦ ਪਟੇਲ, ਕੇ ਸੀ ਵੇਣੂਗੋਪਾਲ ਅਤੇ ਅਜੇ ਮਾਕਨ ਨੂੰ ਇਸ ਕਮੇਟੀ ਵਿਚ ਮੈਂਬਰ ਬਣਾਇਆ ਗਿਆ ਹੈ।

ਇਸ ਕਮੇਟੀ ਦੀ ਅਗਵਾਈ ਅਹਿਮਦ ਪਟੇਲ ਕਰਨਗੇ। ਇਹ ਜਾਣਕਾਰੀ ਸੰਗਠਨ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਜਾਰੀ ਕੀਤੀ। ਇਹ ਤਿੰਨ ਮੈਂਬਰੀ ਕਮੇਟੀ ਸਚਿਨ ਪਾਇਲਟ ਅਤੇ ਉਸ ਦੇ ਸਮਰਥਕ ਵਿਧਾਇਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ ਅਤੇ ਪਾਇਲਟ ਅਤੇ ਉਸ ਦੇ ਸਮਰਥਕ ਵਿਧਾਇਕਾਂ ਦੀਆਂ ਮੰਗਾਂ ਬਾਰੇ ਹਾਈ ਕਮਾਂਡ ਨੂੰ ਰਿਪੋਰਟ ਕਰੇਗੀ।

ਰਾਜਸਥਾਨ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਅਜੇ ਮਾਕਨ ਨੇ ਟਵੀਟ ਕਰਕੇ ਲਿਖਿਆ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਮੇਰੇ ਉੱਤੇ ਵਿਸ਼ਵਾਸ ਕਰਨ ਲਈ ਧੰਨਵਾਦ। ਉਨ੍ਹਾਂ ਲਿਖਿਆ ਕਿ ਉਹ ਰਾਜਸਥਾਨ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ​​ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।

ABOUT THE AUTHOR

...view details