ਨਵੀਂ ਦਿੱਲੀ: ਐਨਸੀਆਰ ਵਿੱਚ ਪਟਾਕੇ ਨਾ ਚਲਾਉਣ ਦੀ ਮਨਾਹੀ ਦੇ ਬਾਵਜੂਦ ਵੀ ਦਿੱਲੀ ਵਾਸੀਆਂ ਨੇ ਪਟਾਕੇ ਚਲਾਏ। ਜਿਸ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ। ਇਹ ਪ੍ਰਦੂਸ਼ਣ ਪੱਧਰ ਹੁਣ ਗੰਭੀਰ ਸ਼੍ਰੇਣੀ ਉੱਤੇ ਪਹੁੰਚ ਗਿਆ ਹੈ।
ਦਿੱਲੀ 'ਚ ਏਅਰ ਕੁਆਲਟੀ ਇੰਡੈਕਸ ਪਹੁੰਚਿਆ 461, ਪਟਾਕਿਆਂ ਨਾਲ ਹੋਇਆ ਧੁੰਆਂ ਹੀ ਧੁੰਆਂ - Air quality index
ਐਨਸੀਆਰ ਵਿੱਚ ਪਟਾਕੇ ਨਾ ਚਲਾਉਣ ਦੀ ਮਨਾਹੀ ਦੇ ਬਾਵਜੂਦ ਵੀ ਦਿੱਲੀ ਵਾਸੀਆਂ ਨੇ ਦਿਵਾਲੀ 'ਤੇ ਪਟਾਕੇ ਚਲਾਏ। ਜਿਸ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ।
ਫ਼ੋਟੋ
ਹਵਾ ਪ੍ਰਦੂਸ਼ਣ ਹੋਣ ਕਾਰਨ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਧੂੰਆਂ ਹੀ ਧੂੰਆਂ ਹੋਇਆ ਪਿਆ ਹੈ ਜਿਸ ਨਾਲ ਵਿਜੀਬਿਲਟੀ ਘੱਟ ਗਈ ਹੈ।
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਮੁਤਾਬਕ ਐਤਵਾਰ ਸਵੇਰੇ ਦਿੱਲੀ ਦੇ ਆਈਟੀਓ ਦਾ ਏਅਰ ਕੁਆਲਟੀ ਇੰਡੈਕਸ 461 ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਨੋਇਡਾ, ਗਾਜਿਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ।