ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਚੀਫ਼ ਦਾ ਕਾਰਜਭਾਰ ਸਾਂਭ ਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਦੀ ਜਗ੍ਹਾ ਲਈ ਹੈ। ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਰਿਟਾਇਰ ਹੋ ਗਏ ਹਨ।
ਏਅਰ ਮਾਰਸ਼ਲ ਰਾਕੇਸ਼ ਭਦੌਰੀਆ ਬਣੇ ਨਵੇਂ IAF ਮੁਖੀ - ਭਾਰਤੀ ਹਵਾਈ ਫੌਜ
ਭਾਰਤੀ ਹਵਾਈ ਫੌਜ ਦੇ ਮੁੱਖੀ ਬੀਐੱਸ ਧਨੋਆ ਅੱਜ ਸੇਵਾਮੁਕਤ ਹੋ ਗਏ ਹਨ, ਜਿਸ ਤੋਂ ਬਾਅਦ ਏਅਰ ਮਾਰਸ਼ਲ ਰਾਕੇਸ਼ ਭਦੌਰੀਆ ਨੂੰ ਨਵਾਂ ਹਵਾਈ ਫੌਜ ਮੁਖੀ ਬਣਾਇਆ ਗਿਆ ਹੈ।
ਰਿਟਾਇਰ ਹੋਣ ਤੋਂ ਠੀਕ ਪਹਿਲਾਂ ਬੀਐਸ ਧਨੋਆ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਰਧਾਂਜਲੀ ਦੇਣ ਪਹੁੰਚੇ। ਬੀਐਸ ਧਨੋਆ ਨੇ ਏਅਰ ਮਾਰਸ਼ਲ ਅਰੂਪ ਰਾਹਾ ਦੇ ਰਿਟਾਇਰ ਹੋਣ ਤੋਂ ਬਾਅਦ 31 ਦਸੰਬਰ, 2016 ਨੂੰ ਅਹੁਦਾ ਸਾਂਭਿਆ ਸੀ। ਬੀਐਸ ਧਨੋਆ ਦਾ ਜਨਮ ਝਾਰਖੰਡ ਵਿੱਚ ਹੋਇਆ ਸੀ। ਧਨੋਆ ਦੇ ਪਿਤਾ ਆਈਏਐੱਸ ਅਧਿਕਾਰੀ ਸਨ। ਧਨੋਆ ਨੇ ਭਾਰਤੀ ਰਾਸ਼ਟਰੀ ਫੌਜ ਯੂਨੀਵਰਸਿਟੀ ਦੇਹਰਾਦੂਨ ਅਤੇ ਰਾਸ਼ਟਰੀ ਰੱਖਿਆ ਅਕਾਦਮੀ ਪੁਣੇ ਤੋਂ ਪੜਾਈ ਕੀਤੀ ਹੈ। ਉਨ੍ਹਾਂ ਨੇ 1992 'ਚ ਵੇਲਿੰਗਟਨ 'ਚ ਸਥਿਤ ਰੱਖਿਆ ਸੇਵਾ ਸਟਾਫ਼ ਕਾਰਜ ਤੋਂ ਵੀ ਪੜ੍ਹਾਈ ਕੀਤੀ ਹੈ।
ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਆਪਣੇ ਬੈਚ ਦੇ ਟਾਪਰ ਰਹੇ ਏਅਰ ਮਾਰਸ਼ਲ ਰਾਕੇਸ਼ ਭਦੌਰੀਆ ਨੇ 1980 ਵਿੱਚ ਲੜਾਕੂ ਏਅਰਕ੍ਰਾਫਟ ਦੇ ਪਾਇਲਟ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਆਪਣੇ 39 ਸਾਲਾਂ ਦੇ ਕਰੀਅਰ ਵਿੱਚ 28 ਤਰ੍ਹਾਂ ਦੇ ਜਹਾਜ਼ ਉਡਾਉਣ ਦਾ ਤਜ਼ਰਬਾ ਹੈ। ਰਾਕੇਸ਼ ਏਅਰ ਫੋਰਸ ਦੇ ਬਹਿਤਰੀਨ ਪਾਇਲਟਾਂ ਵਿਚੋਂ ਇੱਕ ਹਨ। ਉਨ੍ਹਾਂ ਨੂੰ 4250 ਘੰਟੇ ਉੜਾਨ ਦਾ ਤਜ਼ਰਬਾ ਵੀ ਹੈ। ਫ੍ਰਾਂਸ ਤੋਂ ਜਦੋਂ 36 ਰਾਫੇਲ ਖਰੀਦਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਉਸ ਸਮੇਂ ਭਦੌਰੀਆ ਕੋਸਟ ਨੇਗੋਸ਼ੀਏਸ਼ਨ ਕਮੇਟੀ ਦੇ ਪ੍ਰਮੁਖ ਵੀ ਸਨ ਅਤੇ ਇਸ ਡੀਲ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ ਸੀ।