ਨਵੀਂ ਦਿੱਲੀ: ਰਾਸ਼ਟਰੀ ਯਾਤਰੀ ਕੈਰੀਅਰ ਏਅਰ ਇੰਡੀਆ ਸਿਰਫ਼ ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਘਰੇਲੂ ਉਡਾਣਾਂ ਦਾ ਸੰਚਾਲਨ ਕਰੇਗੀ ਜਿਨ੍ਹਾਂ ਨੂੰ "ਵੰਦੇ ਭਾਰਤ ਮਿਸ਼ਨ" ਤਹਿਤ ਵਾਪਸ ਲਿਆਂਦਾ ਗਿਆ ਹੈ।
ਜਾਣਕਾਰੀ ਮੁਤਾਬਕ ਮਿਸ਼ਨ ਦੇ ਦੂਜੇ ਪੜਾਅ ਦੌਰਾਨ ਏਅਰ ਲਾਈਨ ਵੱਲੋਂ ਇਹ ਸਪੈਸ਼ਲ ਉਡਾਣਾ ਚਲਾਈਆਂ ਜਾਣਗੀਆਂ। ਕੋਵਿਡ-19 ਦੇ ਫੈਲਣ ਕਾਰਨ ਏਅਰ ਲਾਈਨ ਵੱਲੋਂ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਿਸ ਲਿਆਂਦਾ ਜਾ ਰਿਹਾ ਹੈ। ਹਾਲਾਂਕਿ, ਬਹੁਤ ਸਾਰੇ ਯਾਤਰੀ ਵੱਡੇ ਹੱਬ ਹਵਾਈ ਅੱਡਿਆਂ 'ਤੇ ਹੀ ਲਿਆਂਦੇ ਗਏ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ਲਈ ਹੋਰ ਆਵਾਜਾਈ ਦੀ ਜ਼ਰੂਰਤ ਹੋਵੇਗੀ।
ਬੁੱਧਵਾਰ ਨੂੰ ਏਅਰ ਲਾਈਨ ਨੇ 13 ਉਡਾਣਾਂ ਰਾਹੀ ਵਿਦੇਸ਼ ਤੋਂ 2669 ਯਾਤਰੀਆਂ ਨੂੰ ਵਾਪਿਸ ਲਿਆਂਦਾ। ਇਹ ਉਡਾਣਾਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਵੱਡੇ ਪ੍ਰਵਾਸ ਮਿਸ਼ਨ ਦਾ ਇੱਕ ਹਿੱਸਾ ਹਨ।