ਨਵੀਂ ਦਿੱਲੀ : ਏਅਰ ਇੰਡੀਆ 2 ਅਕਤੂਬਰ ਤੋਂ ਆਪਣੀਆਂ ਸਾਰੀਆਂ ਉਡਾਣਾਂ 'ਚ ਪਲਾਸਟਿਕ ਦੀਆਂ ਚੀਜਾਂ, ਜਿਵੇਂ ਕੱਪ, ਬੈਗ ਅਤੇ ਪੁਆਲ ਆਦਿ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਪਹਿਲੇ ਪੜਾਅ ਵਿੱਚ ਏਅਰ ਇੰਡੀਆ ਐਕਸਪ੍ਰੈੱਸ ਅਤੇ ਅਲਾਂਈਸ ਏਅਰ ਦੀ ਸਾਰੀਆਂ ਉਡਾਣਾਂ 'ਚ ਪਲਾਸਟਿਕ ਪਾਬੰਦੀ ਦਾ ਨਿਯਮ ਲਾਗੂ ਕੀਤਾ ਜਾਵੇਗਾ। ਇਸ ਦੇ ਦੂਜੇ ਪੜਾਅ ਵਿੱਚ ਇਹ ਨਿਯਮ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਵਿੱਚ ਲਾਗੂ ਕੀਤਾ ਜਾਵੇਗਾ।
ਏਅਰ ਇੰਡੀਆ 2 ਅਕਤੂਬਰ ਤੋਂ ਪਲਾਸਟਿਕ ਦੀਆਂ ਚੀਜ਼ਾਂ 'ਤੇ ਲਗਾਏਗੀ ਪਾਬੰਦੀ - plastic products banned
ਏਅਰ ਇੰਡੀਆ ਦੇ ਮੁਖੀ ਅਤੇ ਚੇਅਰਮੈਨ ਅਸ਼ਵਨੀ ਨੇ 2 ਅਕਤੂਬਰ ਤੋਂ ਪਲਾਸਟਿਕ ਦੀਆਂ ਚੀਜ਼ਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। 2 ਅਕਤੂਬਰ ਤੋਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ 'ਚ ਪਲਾਸਟਿਕ ਦੀਆਂ ਚੀਜ਼ਾਂ, ਜਿਵੇਂ ਕਿ ਕੱਪ, ਬੈਗ ਆਦਿ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਫੋਟੋ
ਇਸ ਬਾਰੇ ਏਅਰ ਇੰਡੀਆ ਦੇ ਮੁਖੀ ਅਤੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਦੱਸਦਿਆਂ ਕਿ ਉਹ 2 ਅਕਤੂਬਰ ਤੋਂ ਏਅਰ ਇੰਡੀਆ ਦੀ ਉਡਾਣਾਂ ਸਮੇਤ ਘੱਟ ਲਾਗਤ ਵਾਲੀ ਸਹਾਇਕ ਇੰਡੀਆ ਐਕਸਪ੍ਰੈੱਸ ਵਿੱਚ ਪਲਾਸਟਿਕ ਦੇ ਇਸਤੇਮਾਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਜਾ ਰਹੇ ਹਨ। ਇਸ ਦੌਰਾਨ ਯਾਤਰੀਆਂ ਦੇ ਵਿਸ਼ੇਸ਼ ਖਾਣੇ ਲਈ, ਏਅਰਲਾਈਨ ਪਲਾਸਟਿਕ ਕਟਲਰੀ ਦੀ ਥਾਂ ਇੱਕੋ ਫ੍ਰੈਂਡਲੀ ਸਨਟੀ ਲੱਕੜ ਵਾਲੀ ਕਟਲਰੀ ਦੀ ਵਰਤੋਂ ਕੀਤੀ ਜਾਵੇਗੀ।
ਏਅਕ ਕ੍ਰਾਫਟ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਚੁੱਕੇ ਗਏ ਕਦਮ
- ਚਿਪਸ ਅਤੇ ਸੈਂਡਵਿੱਚ ਨੂੰ ਪਲਾਸਟਿਕ ਰੈਪਰ ਦੀ ਥਾਂ ਬਟਰ ਪੇਪਰ ਪਾਉਚ 'ਚ ਪੈਕਿੰਗ ਕਰਕੇ ਦਿੱਤਾ ਜਾਵੇਗਾ।
- ਵਿਸ਼ੇਸ਼ ਖਾਣੇ ਲਈ ਜੋ ਯਾਤਰੀ ਪਹਿਲਾਂ ਤੋਂ ਆਰਡਰ ਬੁੱਕ ਕਰਕੇ ਭੁਗਤਾਨ ਕਰਨਗੇ ਉਨ੍ਹਾਂ ਲਈ ਪਲਾਸਟਿਕ ਕਟਲਰੀ ਦੀ ਥਾਂ ਇਕੋ ਫ੍ਰੈਂਡਲੀ ਸਨਟੀ ਲੱਕੜ ਦੀ ਕਟਲਰੀ ਦਾ ਪ੍ਰਯੋਗ ਕੀਤਾ ਜਾਵੇਗਾ।
- ਕਰਮਚਾਰੀਆਂ ਦੇ ਖਾਣੇ ਲਈ ਭੋਜਨ ਕਟਲਰੀ ਦੀ ਥਾਂ ਹਲਕੇ-ਹਲਕੇ ਭਾਰ ਵਾਲੀ ਸਟੀਲ ਕਟਲਰੀ ਨਾਲ ਬਦਲ ਦਿੱਤਾ ਜਾਵੇਗਾ।
- ਪਲਾਸਟਿਕ ਦੇ ਟੰਬਲਰਸ ਨੂੰ ਕਾਗਜ਼ ਦੇ ਟੰਬਲਰਸ ਨਾਲ ਬਦਲ ਦਿੱਤਾ ਜਾਵੇਗਾ।
- ਚਾਹ ਲਈ ਪਲਾਸਟਿਕ ਕੱਪ ਦੀ ਥਾਂ ਮਜ਼ਬੂਤ ਕਾਗਜ਼ ਕੱਪਾਂ ਦੀ ਵਰਤੋਂ ਕੀਤੀ ਜਾਵੇਗੀ।
- ਦਸੱਣਯੋਗ ਹੈ ਕਿ ਸਰਕਾਰੀ ਨੀਤੀ ਦੇ ਮੁਤਾਬਕ ਪਲਾਸਟਿਕ ਬੈਗ, ਕੱਪ ,ਪਲੇਟ ਅਤੇ ਛੋਟੀ ਬੋਤਲਾਂ, ਪਾਉਚ ਆਦਿ ਦੀ ਵਰਤੋਂ ਉੱਤੇ ਰਾਸ਼ਟਰ ਵਿਆਪਕ ਪਾਬੰਦੀ ਲਗਾਈ ਗਈ ਹੈ। ਇਹ ਸ਼ਹਿਰਾਂ ਅਤੇ ਪਿੰਡਾਂ 'ਚੋਂ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਸਹਾਇਕ ਕਦਮ ਸਾਬਿਤ ਹੋ ਸਕਦਾ ਹੈ। ਸਾਲ 2022 ਤੱਕ ਅਜਿਹੇ ਪਲਾਸਟਿਕ ਸਕ੍ਰੈਪ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਰਕਾਰ ਵੱਲੋਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਯੰਤੀ ਮੌਕੇ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਜਾਵੇਗਾ।