ਪੰਜਾਬ

punjab

ETV Bharat / bharat

ਚੰਡੀਗੜ੍ਹ ਤੋਂ ਕਾਂਗੜਾ ਲਈ ਸ਼ੁਰੂ ਹੋਈ ਸਿੱਧੀ ਫਲਾਈਟ - chandigarh kangra flight

ਏਅਰ ਇੰਡੀਆ ਨੇ ਕਾਂਗੜਾ ਅਤੇ ਚੰਡੀਗੜ੍ਹ ਵਿਚਕਾਰ ਸਿੱਧੀ ਉਡਾਣ ਸ਼ੁਰੂ ਕੀਤੀ ਹੈ ਜਿਸ 'ਚ ਸਿਰਫ ਇੱਕ ਘੰਟੇ ਦਾ ਸਮਾਂ ਲੱਗੇਗਾ। ਧਰਮਸ਼ਾਲਾ ਦੇ ਗੱਗਲ ਹਵਾਈ ਅੱਡੇ ਤੋਂ ਪਹਿਲੀ ਉਡਾਣ ਸਨਿਚੱਰਵਾਰ ਨੂੰ ਸਵੇਰੇ 8 ਵਜੇ ਭਰੀ ਗਈ ਅਤੇ ਸਵੇਰੇ 9.30 ਵਜੇ ਤੈਅ ਸਮੇਂ ਤੋਂ ਪਹਿਲਾਂ ਸਵੇਰੇ 9.19 ਵਜੇ ਚੰਡੀਗੜ੍ਹ ਏਅਰਪੋਰਟ ਪਹੁੰਚੀ।

ਫ਼ੋਟੋ

By

Published : Nov 17, 2019, 12:43 PM IST

ਚੰਡੀਗੜ੍ਹ: ਏਅਰ ਇੰਡੀਆ ਨੇ ਕਾਂਗੜਾ ਅਤੇ ਚੰਡੀਗੜ੍ਹ ਵਿਚਕਾਰ ਸਿੱਧੀ ਉਡਾਣ ਸ਼ੁਰੂ ਕੀਤੀ ਹੈ ਜਿਸ 'ਚ ਸਿਰਫ ਇੱਕ ਘੰਟੇ ਦਾ ਸਮਾਂ ਲੱਗੇਗਾ। ਦੱਸਣਯੋਗ ਹੈ ਕਿ ਸੜਕ ਰਾਹੀਂ ਇਸ ਦੂਰੀ ਨੂੰ ਪੂਰਾ ਕਰਨ ਲਈ ਤਕਰੀਬਨ 5 ਘੰਟੇ ਲੱਗਦੇ ਹਨ।

ਕਾਂਗੜਾ ਦੇ ਜ਼ਿਲ੍ਹਾ ਹੈਡਕੁਆਰਟਰ ਧਰਮਸ਼ਾਲਾ ਦੇ ਗੱਗਲ ਹਵਾਈ ਅੱਡੇ ਤੋਂ ਪਹਿਲੀ ਉਡਾਣ ਸਨਿਚੱਰਵਾਰ ਨੂੰ ਸਵੇਰੇ 8 ਵਜੇ ਭਰੀ ਗਈ ਅਤੇ ਸਵੇਰੇ 9.30 ਵਜੇ ਤੈਅ ਸਮੇਂ ਤੋਂ ਪਹਿਲਾਂ ਸਵੇਰੇ 9.19 ਵਜੇ ਚੰਡੀਗੜ੍ਹ ਏਅਰਪੋਰਟ ਪਹੁੰਚੀ। ਧਰਮਸ਼ਾਲਾ ਲਈ ਉਡਾਣ ਸਵੇਰੇ 9.38 ਵਜੇ ਭਰੀ ਜਿਸ 'ਚ 32 ਯਾਤਰੀ ਸਵਾਰ ਹੋਏ। 70 ਸੀਟਾਂ ਵਾਲਾ ਏਅਰ ਇੰਡੀਆ ਦਾ ਜਹਾਜ਼ ਸੋਮਵਾਰ ਤੋਂ ਸ਼ਨੀਵਾਰ ਤੱਕ ਹਫਤੇ 'ਚ ਛੇ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗਾ।

ਚੰਡੀਗੜ੍ਹ ਅਤੇ ਕਾਂਗੜਾ ਦਰਮਿਆਨ ਉਡਾਣ ਦਾ ਕਿਰਾਇਆ 1,712 ਰੁਪਏ ਰੱਖਿਆ ਗਿਆ ਹੈ। ਇਹ ਉਡਾਣ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰਾਂ ਦੇ ਲੋਕਾਂ, ਖ਼ਾਸਕਰ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗੀ। ਚੰਬਾ ਤੋਂ ਚੰਡੀਗੜ੍ਹ ਜਾਣ ਲਈ ਸੜਕ ਨੂੰ 9 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ।

ਇਹ ਉਡਾਣ ਧਰਮਸ਼ਾਲਾ ਦੀ ਪਹਾੜੀ ਮੰਜ਼ਿਲ 'ਚ ਸੈਰ ਸਪਾਟੇ ਨੂੰ ਉਤਸ਼ਾਹਤ ਕਰੇਗੀ ਕਿਉਂਕਿ ਭਾਰਤ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਦੇ ਤਹਿਤ ਇਹ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਨਾਲ ਜੁੜ ਗਈ ਹੈ।

ABOUT THE AUTHOR

...view details