ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿਚ 3 ਮਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਦੀ ਆਵਾਜਾਈ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ, ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਸਰਕਾਰ ਨੇ ਕਈ ਕਿਸਮਾਂ ਦੀਆਂ ਛੋਟਾਂ ਦੇਣ ਦੀ ਗੱਲ ਵੀ ਆਖੀ ਹੈ।
ਏਅਰ ਇੰਡੀਆ ਨੇ 4 ਮਈ ਤੋਂ ਘਰੇਲੂ ਤੇ 1 ਜੂਨ ਤੋਂ ਕੌਮਾਂਤਰੀ ਉਡਾਣਾਂ ਦੀ ਬੁਕਿੰਗ ਕੀਤੀ ਸ਼ੁਰੂ
ਏਅਰ ਇੰਡੀਆ ਦੇ ਜਹਾਜ਼ਾਂ ਵਿਚ ਟਿਕਟਾਂ ਦੀ ਬੁਕਿੰਗ ਦਾ ਐਲਾਨ ਕੀਤਾ ਗਿਆ ਹੈ। ਘਰੇਲੂ ਉਡਾਣਾਂ ਲਈ ਟਿਕਟਾਂ 4 ਮਈ ਤੋਂ ਉਪਲੱਬਧ ਹੋ ਸਕਦੀਆਂ ਹਨ।
ਫ਼ੋਟੋ।
ਇਸ ਸਮੇਂ ਏਅਰ ਇੰਡੀਆ ਦੀਆਂ ਟਿਕਟਾਂ ਦੀ ਬੁਕਿੰਗ ਹੋਣ ਦੀ ਖ਼ਬਰ ਮਿਲੀ ਹੈ। ਏਅਰ ਇੰਡੀਆ ਦੀ ਵੈਬਸਾਈਟ 'ਤੇ ਪ੍ਰਕਾਸ਼ਤ ਜਾਣਕਾਰੀ ਦੇ ਅਨੁਸਾਰ, ਚੁਣੇ ਹੋਏ ਅੰਤਰਰਾਸ਼ਟਰੀ ਮਾਰਗਾਂ ਉੱਤੇ 1 ਜੂਨ ਤੋਂ ਟਿਕਟਾਂ ਉਪਲੱਬਧ ਹੋਣਗੀਆਂ।
ਇਸੇ ਤਰ੍ਹਾਂ, ਕੁਝ ਘਰੇਲੂ ਉਡਾਣਾਂ ਲਈ ਟਿਕਟਾਂ 4 ਮਈ ਤੋਂ ਉਪਲੱਬਧ ਹੋਣ ਦੀ ਸੰਭਾਵਨਾ ਹੈ। ਏਅਰ ਇੰਡੀਆ ਨੇ ਲਿਖਿਆ ਹੈ ਕਿ ਸਥਿਤੀ ਦੀ ਨਿਰੰਤਰ ਨਜ਼ਰਸਾਨੀ ਕੀਤੀ ਜਾ ਰਹੀ ਹੈ, ਅਤੇ ਯਾਤਰਾ ਦੇ ਸਬੰਧ ਵਿੱਚ ਅਪਡੇਟ ਕੀਤਾ ਜਾਵੇਗਾ।