ਨਵੀਂ ਦਿੱਲੀ : ਏਅਰ ਇੰਡੀਆ ਦਾ ਸਰਵਰ ਐਸਆਈਟੀਏ (SITA) ਦੇਰ ਰਾਤ ਡਾਉਨ ਹੋ ਗਿਆ। ਜਿਸ ਕਾਰਨ ਕਈ ਉਡਾਨਾਂ ਪ੍ਰਭਾਵਤ ਹੋ ਗਈਆਂ। ਇਸ ਨੂੰ ਸਵੇਰੇ 9 ਵਜੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ।
5 ਘੰਟਿਆਂ ਬਾਅਦ ਮੁੜ ਸ਼ੁਰੂ ਹੋਇਆ AI ਦਾ ਸਰਵਰ, ਯਾਤਰੀਆਂ ਨੇ ਲਿਆ ਸੁੱਖ ਦਾ ਸਾਹ
ਏਅਰ ਇੰਡੀਆ ਦਾ ਸਰਵਰ ਦੇਰ ਰਾਤ ਨੂੰ ਡਾਉਨ ਹੋ ਗਿਆ। ਇਸ ਕਾਰਨ ਘਰੇਲੂ ਅਤੇ ਵਿਦੇਸ਼ੀ ਉਡਾਨਾਂ ਪ੍ਰਭਾਵਤ ਹੋਈਆਂ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ ਤੋਂ ਬੰਦ ਇਹ ਸਰਵਰ ਸਵੇਰੇ 9 ਵਜੇ ਤੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ।
ਇਸ ਬਾਰੇ ਦੱਸਦੇ ਹੋਏ ਏਅਰ ਇੰਡੀਆ ਦੇ ਸੀਏਐਮਡੀ ਅਸ਼ਵਿਨ ਲੋਹਾਨੀ ਨੇ ਦੱਸਿਆ ਕਿ ਦੇਰ ਰਾਤ ਸਰਵਰ ਡਾਉਨ ਹੋ ਗਿਆ ਸੀ। ਇਸ ਕਾਰਨ ਸਵੇਰ 3: 30 ਅਤੇ 4: 30 ਵਜੇ ਦੀਆਂ ਉਡਾਨਾਂ ਪ੍ਰਭਾਵਤ ਹੋਈਆਂ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਸਰਵਰ ਟੀਮ ਵੱਲੋਂ ਆ ਰਹੀ ਮੁਸ਼ਕਲ ਨੂੰ 5 ਘੰਟਿਆਂ ਦੀ ਮਸ਼ਕਤ ਤੋਂ ਬਾਅਦ ਠੀਕ ਕਰ ਲਿਆ ਗਿਆ ਹੈ ਅਤੇ 9 ਵਜੇ ਤੋਂ ਸਰਵਰ ਮੁੜ ਚਾਲੂ ਹੋ ਗਿਆ ਹੈ। ਏਅਰ ਇੰਡੀਆ ਟੀਮ ਨੇ ਯਾਤਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ।
ਸਰਵਰ ਡਾਉਨ ਹੋਣ ਕਰਕੇ ਯਾਤਰੀਆਂ ਨੂੰ ਚੈਕ-ਇਨ ਕਰਨ ਵਿੱਚ ਪਰੇਸ਼ਾਨੀ ਆ ਰਹੀ ਸੀ। ਜਿਸ ਕਾਰਨ ਇੰਦਰਾ ਗਾਂਧੀ ਹਵਾਈ ਅੱਡੇ ਦੇ ਬਾਹਰ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂ੍ੰ ਮਿਲੀ। ਇਸ ਤੋਂ ਇਲਾਵਾ ਯਾਤਰੀਆਂ ਵੱਲੋਂ ਹੰਗਾਮਾ ਕੀਤੇ ਜਾਣ ਦੀ ਖ਼ਬਰ ਹੈ।