ਨਵੀਂ ਦਿੱਲੀ: ਏਅਰ ਇੰਡੀਆ ਦਾ ਸਰਵਰ ਐੱਸਆਈਟੀਏ (SITA) ਡਾਊਨ ਹੋ ਗਿਆ ਸੀ, ਜਿਸ ਤੋਂ ਬਾਅਦ ਘਰੇਲੂ ਸਣੇ ਵਿਦੇਸ਼ੀ ਉਡਾਣਾਂ 'ਤੇ ਕਾਫ਼ੀ ਅਸਰ ਪਿਆ। ਏਅਰ ਇੰਡੀਆ ਦੇ ਸੀਐੱਮਡੀ ਅਸ਼ਵਨੀ ਲੋਹਾਨੀ ਨੇ ਸਰਵਰ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ, ਉਹ ਉਡਾਣ ਸਵੇਰੇ 3:30 ਵਜੇ ਤੋਂ ਪ੍ਰਭਾਵਿਤ ਸੀ, ਜੋ ਕਿ ਸਵੇਰੇ 9 ਵਜੇ ਕੰਮ ਮੁੜ ਬਹਾਲ ਹੋ ਸਕਿਆ।
5 ਘੰਟਿਆਂ ਬਾਅਦ ਮੁੜ ਸ਼ੁਰੂ ਹੋਇਆ AI ਦਾ ਸਰਵਰ, ਯਾਤਰੀਆਂ ਨੇ ਲਿਆ ਸੁੱਖ ਦਾ ਸਾਹ - SITA
ਏਅਰ ਇੰਡੀਆ ਦਾ ਸਰਵਰ ਲਗਭਗ 5 ਘੰਟੇ ਡਾਊਨ ਰਹਿਣ ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਦੁਨੀਆਂ ਭਰ 'ਚ ਏਅਰ ਇੰਡੀਆਂ ਦੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੁਸਾਫ਼ਰਾਂ ਦੀ ਭੀੜ
ਉਨ੍ਹਾਂ ਨੇ ਦੱਸਿਆ ਕਿ ਟੈਕਨੀਕਲ ਟੀਮ ਨੇ ਸਰਵਰ 'ਚ ਆ ਰਹੀ ਪਰੇਸ਼ਾਨੀਆਂ ਨੂੰ ਦੂਰ ਕਰ ਦਿੱਤਾ ਹੈ। ਉਡਾਣ ਲੇਟ ਹੋਣ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਚੈਕ ਇਨ ਨਾ ਹੋਣ ਕਰਕੇ ਦਿੱਲੀ ਦੇ ਇੰਦਰਾ ਗਾਂਦੀ ਇੰਟਰਨੈਸ਼ਨਸ ਏਅਰਪੋਰਟ ਤੋਂ ਭੀੜ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਮੁਸਾਫ਼ਰਾਂ ਦੇ ਹੰਗਾਮਾ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਏਅਰ ਇੰਡੀਆ ਨੇ ਮੁਸਾਫ਼ਰਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਛੇਤੀ ਹੀ ਸਰਵਰ ਨੂੰ ਠੀਕ ਕੀਤਾ ਜਾਵੇਗਾ।