ਲਖਨਊ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਐਤਵਾਰ ਨੂੰ ਅਯੁੱਧਿਆ ਜ਼ਮੀਨੀ ਵਿਵਾਦ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਸਮੀਖਿਆ ਪਟੀਸ਼ਨ ਦਾਇਰ ਕਰਨ ਲਈ ਬੈਠਕ ਕੀਤੀ। ਬੈਠਕ ਤੋਂ ਬਾਅਦ, ਪਰਸਨਲ ਲਾਅ ਬੋਰਡ ਵੱਲੋਂ ਮੁਸਲਿਮ ਪੱਖ ਦੇ ਵਕੀਲ ਜ਼ਫ਼ਰਿਆਬ ਜਿਲਾਨੀ ਨੇ ਕਿਹਾ ਕਿ ਅਯੁੱਧਿਆ ਮਾਮਲੇ ਵਿੱਚ ਫੈਸਲੇ ਦੇ ਖਿਲਾਫ਼ ਸਮੀਖਿਆ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਿਲਾਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮਸਜਿਦ ਲਈ ਕੋਈ ਹੋਰ ਜਗ੍ਹਾ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਦੂਜੀ ਜ਼ਮੀਨ ਲੈਣ ਲਈ ਅਦਾਲਤ ਨਹੀਂ ਗਏ ਸੀ। ਅਯੁੱਧਿਆ ਦੇ ਫੈਸਲੇ ਵਿਚ ਕਈ ਕਮੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਮਸਜਿਦ ਉਸੇ ਜਗ੍ਹਾ 'ਤੇ ਮੌਜੂਦ ਰਹੇਗੀ ਜਿੱਥੇ ਇਹ ਬਣਾਈ ਗਈ ਸੀ।
ਇਸ ਤੋਂ ਪਹਿਲਾਂ ਜਮੀਅਤ ਉਲੇਮਾ-ਏ-ਹਿੰਦ ਦੇ ਮੌਲਾਨਾ ਅਰਸ਼ਦ ਮਦਾਨੀ ਵੀ ਸੁਪਰੀਮ ਕੋਰਟ ਦੇ ਅਯੁੱਧਿਆ ਮਾਮਲੇ 'ਤੇ ਫੈਸਲੇ ਬਾਰੇ ਏਆਈਐਮਪੀਐਲਬੀ ਦੀ ਬੈਠਕ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ, ‘ਇਸ ਗੱਲ ਦੇ ਬਾਵਜੂਦ ਕਿ ਸਾਡੀ ਮੁੜ ਵਿਚਾਰ-ਪਟੀਸ਼ਨ ਰੱਦ ਕੀਤੀ ਜਾਵੇਗੀ, ਅਸੀਂ ਸਮੀਖਿਆ ਪਟੀਸ਼ਨ ਦਾਇਰ ਕਰਾਂਗੇ, ਇਹ ਸਾਡਾ ਅਧਿਕਾਰ ਹੈ।