ਨਵੀਂ ਦਿੱਲੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਕਿਹਾ ਕਿ ਮੁਸਲਿਮ ਔਰਤਾਂ ਨੂੰ ਮਰਦਾਂ ਵਾਂਗ ਨਮਾਜ਼ ਲਈ ਮਸਜਿਦਾਂ ਚ ਦਾਖਲ ਹੋਣ ਦੀ ਆਗਿਆ ਹੁੰਦੀ ਹੈ। ਏਆਈਐਮਪੀਐਲਬੀ ਦਾ ਜਵਾਬ ਯਾਸਮੀਨ ਜੁਬੇਰ ਅਹਿਮਦ ਪੀਰਜ਼ਾਦਾ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ 'ਤੇ ਆਇਆ ਹੈ।
ਏਆਈਐਮਪੀਐਲਬੀ ਦੇ ਸਕੱਤਰ ਮੁਹੰਮਦ ਫਜ਼ਲੂਰਹਿਮ ਨੇ ਐਡਵੋਕੇਟ ਐਮਆਰ ਸ਼ਮਸ਼ਾਦ ਦੁਆਰਾ ਦਾਇਰ ਕੀਤੇ ਆਪਣੇ ਹਲਫਨਾਮੇ ਵਿੱਚ ਕਿਹਾ, “ਧਾਰਮਿਕ ਪਾਠਾਂ, ਸਿਖਿਆਵਾਂ ਅਤੇ ਇਸਲਾਮ ਦੇ ਪੈਰੋਕਾਰਾਂ ਦੇ ਧਾਰਮਿਕ ਵਿਸ਼ਵਾਸਾਂ ’ਤੇ ਵਿਚਾਰ ਕਰਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰਨ ਲਈ ਔਰਤਾਂ ਨੂੰ ਮਸਜਿਦ 'ਚ ਦਾਖਲ ਹੋਣ ਦੀ ਆਗਿਆ ਹੈ। ਇਸ ਲਈ, ਕੋਈ ਮੁਸਲਿਮ ਔਰਤ ਨਮਾਜ਼ ਅਦਾ ਕਰਨ ਲਈ ਮਸਜਿਦ ਚ ਦਾਖਲ ਹੋਣ ਲਈ ਸੁਤੰਤਰ ਹੈ। ਉਨ੍ਹਾਂ ਕੋਲ ਮਸਜਿਦ 'ਚ ਨਮਾਜ਼ ਲਈ ਉਪਲੱਬਧ ਅਜਿਹੀਆਂ ਸਹੂਲਤਾਂ ਦਾ ਲਾਭ ਲੈਣ ਦੇ ਉਨ੍ਹਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਵਿਕਲਪ ਹੈ।”
ਇਸ ਚ ਕਿਹਾ ਗਿਆ ਹੈ, "ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਇਸ ਸਬੰਧ 'ਚ ਕਿਸੇ ਵੀ ਵਿਵਾਦਤ ਧਾਰਮਿਕ ਵਿਚਾਰਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ।"