ਜਮਸ਼ੇਦਪੁਰ: ਝਾਰਖੰਡ ਵਿੱਚ ਵਿਧਾਨਸਭਾ ਚੋਣਾਂ ਜਲਦ ਹੋਣ ਵਾਲੀਆਂ ਹਨ। ਉੱਥੇ ਹੀ ਮੁੱਖ ਮੰਤਰੀ ਰਘੁਵਰ ਦਾਸ ਦੇ ਵਿਧਾਨਸਭਾ ਖੇਤਰ ਤੋਂ ਏਆਈਐਮਆਈਐਮ ਨੇ ਸਿੱਖ ਉਮੀਦਵਾਰ ਉਤਾਰਿਆ ਹੈ। ਪਾਰਟੀ ਨੇ ਜਮਸ਼ੇਦਪੁਰ ਦੇ ਸੀਤਾਰਾਮਡੇਰਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ ਟਿਕਟ ਦਿੱਤਾ ਹੈ।
ਝਾਰਖੰਡ ਵਿਧਾਨਸਭਾ ਚੋਣਾਂ ਵਿੱਚ AIMIM ਨੇ ਸਿੱਖ ਨੌਜਵਾਨ ਨੂੰ ਦਿੱਤਾ ਟਿਕਟ - ਸੁਰਜੀਤ ਸਿੰਘ
ਝਾਰਖੰਡ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਏਆਈਐਮਆਈਐਮ ਪਾਰਟੀ ਨੇ ਸੀਤਾਰਾਮਡੇਰਾ ਦੇ ਰਹਿਣ ਵਾਲੇ ਸਿੱਖ ਉਮੀਦਵਾਰ ਸੁਰਜੀਤ ਸਿੰਘ ਨੂੰ ਟਿਕਟ ਦਿੱਤਾ ਹੈ।
ਸੁਰਜੀਤ ਸਿੰਘ ਜੋ ਕਿ ਟਾਟਾ ਮੋਟਰਜ਼ ਵਿੱਚ ਕਰਮਚਾਰੀ ਹਨ ਅਤੇ ਨਾਲ ਹੀ ਗੁਰਦੁਆਰੇ ਵਿੱਚ ਜਨਰਲ ਸੱਕਤਰ ਵੀ ਹਨ। ਉਨ੍ਹਾਂ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ। ਸੁਰਜੀਤ ਸਿੰਘ ਕੁਝ ਦਿਨਾਂ ਤੱਕ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਹਨ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 25 ਸਾਲਾਂ ਬਾਅਦ ਕਿਸੇ ਪਾਰਟੀ ਨੇ ਸਿੱਖਾਂ 'ਤੇ ਭਰੋਸਾ ਕੀਤਾ ਹੈ। ਉਨ੍ਹਾਂ ਦਾ ਭਰੋਸਾ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਏਆਈਐਮਆਈਐਮ ਆਮ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਵਾਅਦਾ ਕਰ ਰਹੇ ਹਾਂ ਉਹ ਪੂਰਾ ਕਰਾਂਗੇ। ਇਸ ਦੌਰਾਨ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਰਘੁਵਰ ਦਾਸ ਉੱਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਘੁਵਰ ਦਾਸ ਇਸ ਖੇਤਰ ਦੇ ਵਿਧਾਇਕ ਹਨ, ਪਰ ਉਨ੍ਹਾਂ ਨੇ ਇਥੋਂ ਦੇ ਲੋਕਾਂ ਨੂੰ ਹੀ ਮੂਰਖ ਬਣਾਇਆ ਹੈ। ਸੁਰਜੀਤ ਸਿੰਘ 18 ਨਵੰਬਰ ਨੂੰ ਜਮਸ਼ੇਦਪੁਰ (ਪੂਰਬ) ਤੋਂ ਆਪਣਾ ਨਾਮਜ਼ਦਗੀ ਪੱਤਰ ਦੇਣਗੇ।