ਪੰਜਾਬ

punjab

By

Published : Feb 2, 2021, 6:36 AM IST

ETV Bharat / bharat

ਅੰਦੋਲਨਕਾਰੀ ਕਿਸਾਨ 6 ਫਰਵਰੀ ਨੂੰ ਕਰਨਗੇ ਦੇਸ਼ ਵਿਆਪੀ ਚੱਕਾ ਜਾਮ

ਅੰਦੋਲਨਕਾਰੀ ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ 6 ਫਰਵਰੀ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। 6 ਫਰਵਰੀ ਨੂੰ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਤਿੰਨ ਘੰਟੇ ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਜਾਮ ਲਗਾਉਣਗੀਆਂ ਅਤੇ ਆਪਣਾ ਵਿਰੋਧ ਦਰਜ ਕਰਵਾਉਣਗੀਆਂ।

ਅੰਦੋਲਨਕਾਰੀ ਕਿਸਾਨ 6 ਫਰਵਰੀ ਨੂੰ ਕਰਨਗੇ ਦੇਸ਼ ਵਿਆਪੀ ਚੱਕਾ ਜਾਮ
ਅੰਦੋਲਨਕਾਰੀ ਕਿਸਾਨ 6 ਫਰਵਰੀ ਨੂੰ ਕਰਨਗੇ ਦੇਸ਼ ਵਿਆਪੀ ਚੱਕਾ ਜਾਮ

ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ 6 ਫਰਵਰੀ ਨੂੰ ‘ਚੱਕਾ ਜਾਮ’ ਕੀਤੇ ਜਾਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦਿਆ ਆਪਣੇ ਅੰਦੋਲਨ ਵਾਲੀ ਥਾਂ ਨੇੜੇ ਇੰਟਰਨੈਟ ਪਾਬੰਦੀ, ਅਧਿਕਾਰੀਆਂ ਵੱਲੋਂ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਹੋਰ ਮੁੱਦਿਆ ਵਿਰੁੱਧ ਤਿੰਨ ਘੰਟੇ ਕੌਮੀ ਅਤੇ ਰਾਜ ਮਾਰਗਾਂ 'ਤੇ ਜਾਮ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।

ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਸੋਮਵਾਰ ਨੂੰ ਦਿੱਲੀ ਵਿੱਚ ਸਿੰਘੂ ਸਰਹੱਦ ‘ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ 6 ਫਰਵਰੀ ਨੂੰ ਦੁਪਹਿਰ 12 ਤੋਂ ਸ਼ਾਮ 3 ਵਜੇ ਤੱਕ ਸੜਕਾਂ ਜਾਮ ਕਰਨਗੇ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਬਜਟ 2021-22 ਵਿੱਚ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਅਤੇ ਉਨ੍ਹਾਂ ਦੇ ਵਿਰੋਧ ਸਥਾਨਾਂ ’ਤੇ ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਦੋਸ਼ ਲਾਇਆ ਕਿ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਉਂਟ ਅਤੇ ‘ਟਰੈਕਟਰ 2 ਟਵਿੱਟਰ’ ਨਾਮ ਦੇ ਉਪਭੋਗਤਾ ‘ਤੇ ਪਾਬੰਦੀ ਲਗਾਈ ਗਈ ਹੈ।

ਸਵਰਾਜ ਇੰਡੀਆ ਨੇਤਾ ਯੋਗੇਂਦਰ ਯਾਦਵ ਨੇ ਦੋਸ਼ ਲਾਇਆ ਕਿ ਟਵਿੱਟਰ ਅਕਾਉਂਟ ਖ਼ਿਲਾਫ਼ ਸਰਕਾਰੀ ਅਧਿਕਾਰੀਆਂ ਦੀ ਬੇਨਤੀ ’ਤੇ ਕਾਰਵਾਈ ਕੀਤੀ ਗਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਬਜਟ ਵਿੱਚ ਖੇਤੀਬਾੜੀ ਸੈਕਟਰ ਦੀ ਵੰਡ ਵਿੱਚ ਕਮੀ ਆਈ ਹੈ।

ABOUT THE AUTHOR

...view details