ਪੰਜਾਬ

punjab

ETV Bharat / bharat

ਘਰਾਂ ਤੋਂ ਦੂਰ ਫ਼ਸੇ ਪ੍ਰਵਾਸੀ ਮਜ਼ਦੂਰਾਂ ਨੂੰ ਸੋਨੀਆ ਗਾਂਧੀ ਨੇ ਦਿੱਤਾ ਸੁਨੇਹਾ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ

ਲੌਕਡਾਊਨ ਕਾਰਨ ਆਪਣੇ ਘਰਾਂ ਤੋਂ ਦੂਰ ਦੂਜੇ ਰਾਜਾਂ ਵਿੱਚ ਫ਼ਸੇ ਮਜ਼ਦੂਰਾਂ ਅਤੇ ਕਾਮਿਆਂ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ।

ਸੋਨੀਆ ਗਾਂਧੀ
ਸੋਨੀਆ ਗਾਂਧੀ

By

Published : May 4, 2020, 8:28 PM IST

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ਸੇ ਲੋਕਾਂ ਲਈ ਸੰਦੇਸ਼ ਜਾਰੀ ਕੀਤਾ। ਇੱਕ ਵੀਡੀਓ ਰਾਹੀਂ ਸੋਨੀਆ ਗਾਂਧੀ ਨੇ ਕਿਹਾ, "ਜਿਸ ਤਰ੍ਹਾਂ ਕਿਸਾਨ ਭੋਜਨ ਮੁਹੱਈਆ ਕਰਵਾਉਂਦੇ ਹਨ, ਉਸੇ ਤਰ੍ਹਾਂ ਕਾਮੇ ਅਤੇ ਮਜ਼ਦੂਰ ਦੇਸ਼ ਦੇ ਨਿਰਮਾਤਾ ਹਨ। ਮੈਨੂੰ ਪਤਾ ਹੈ ਕਿ ਅਜੇ ਵੀ ਲੱਖਾਂ ਪ੍ਰਵਾਸੀ ਮਜ਼ਦੂਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ਸੇ ਹੋਏ ਹਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਮੁਸ਼ਕਲ ਸਮੇਂ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਇੰਤਜ਼ਾਰ ਕਰ ਰਹੇ ਹਨ। ਸਿਰਫ਼ ਸਾਧਨ ਅਤੇ ਪੈਸਾ ਹੀ ਨਹੀਂ, ਉਨ੍ਹਾਂ ਕੋਲ ਰਾਸ਼ਨ ਵੀ ਨਹੀਂ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਹਾਲਾਤਾਂ ਬਾਰੇ ਸੁਣਦੇ ਹਾਂ, ਤਾਂ ਇਹ ਇੱਕ ਪਰਿਵਾਰਕ ਮੈਂਬਰ ਦੀ ਮੁਸ਼ਕਿਲ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ। ਇਹ ਇੱਕ ਪਿਤਾ, ਪਤੀ, ਇੱਕ ਪੁੱਤਰ ਦੀ ਅਵਾਜ਼ ਹੈ ਜੋ ਆਪਣੇ ਬੱਚਿਆਂ, ਪਤਨੀ ਅਤੇ ਮਾਪਿਆਂ ਕੋਲ ਵਾਪਸ ਆਪਣੇ ਘਰ ਜਾਣਾ ਚਾਹੁੰਦਾ ਹੈ।"

ਕਾਂਗਰਸ ਮੁਖੀ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਉਨ੍ਹਾਂ ਦੇ ਗ੍ਰਹਿ਼ ਰਾਜਾਂ ਦੀ ਯਾਤਰਾ ਲਈ ਰੇਲ ਕਿਰਾਇਆ ਲੈਣ ਲਈ ਕੇਂਦਰ ਸਰਕਾਰ ਦੀ ਵੀ ਨਿਖੇਧੀ ਕੀਤੀ। ਇਸ ਤੋਂ ਪਹਿਲਾਂ ਅੱਜ ਸੋਨੀਆ ਗਾਂਧੀ ਨੇ ਐਲਾਨ ਕੀਤਾ ਕਿ ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀਆਂ ਸੂਬਾ ਮੁੱਖ ਸਕੱਤਰਾਂ ਅਤੇ ਰੇਲਵੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਨ੍ਹਾਂ ਪ੍ਰਵਾਸੀਆਂ ਦੀ ਰੇਲ ਯਾਤਰਾ ਦਾ ਖਰਚਾ ਚੁੱਕਣਗੀਆਂ।

ABOUT THE AUTHOR

...view details