ਨਵੀਂ ਦਿੱਲੀ: ਦਿੱਲੀ ਦੀ ਅਨਾਜ ਮੰਡੀ ਵਿੱਚ ਲੱਗੀ ਭੀਸ਼ਣ ਅੱਗ ਤੋਂ ਬਾਅਦ ਹੁਣ ਹਰਿਆਣਾ ਦੇ ਮਨੇਸਰ ਦੇ ਸੈਕਟਰ -8 ਵਿੱਚ ਇੱਕ ਫੈਕਟਰੀ 'ਚ ਭੀਸ਼ਣ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਮਕਲ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚ ਚੁੱਕਿਆ ਹਨ, ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।
ਦਿੱਲੀ ਤੋਂ ਬਾਅਦ ਹੁਣ ਮਨੇਸਰ ਸੱਥਿਤ ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ
ਹਰਿਆਣਾ ਦੇ ਮਨੇਸਰ ਸੱਥਿਤ ਇੱਕ ਫੈਕਟਰੀ 'ਚ ਐਤਵਾਰ ਸ਼ਾਮ ਭਿਆਨਕ ਅੱਗ ਲਗ ਗਈ। ਮੌਕੇ 'ਤੇ ਪਹੁੰਚੀ ਦਮਕਲ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਅੱਗ ਕਾਰਨ ਕਿਸੇ ਦੇ ਵੀ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਦੱਸਦਈਏ ਕਿ ਅੱਜ ਹੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਕੋਲ ਇੱਕ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 64 ਲੋਕਾਂ ਵਿੱਚੋਂ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਰਕੇ ਹੋਈ ਹੈ। ਦਿੱਲੀ ਵਿੱਚ ਹੋਈ ਇਸ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕਰਦਿਆਂ ਹੋਇਆਂ ਕਿ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਨੇੜੇ ਅੱਗ ਲੱਗਣ ਦੀ ਘਟਨਾ ਭਿਆਨਕ ਹੈ। ਮੇਰੀ ਉਨ੍ਹਾਂ ਨਾਲ ਹਮਦਰਦੀ ਹੈ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣਿਆਂ ਨੂੰ ਗੁਆਇਆ ਹੈ।