ਮੈਨਚੈਸਟਰ: ਇੰਗਲੈਂਡ ਵਿਖੇ ਖੇਡੇ ਜਾ ਰਹੇ ਆਈਸੀਸੀ ਵਿਸ਼ਵ ਕੱਪ ਟੂਰਨਾਮੈਂਟ ਦੇ 24ਵੇਂ ਮੁਕਾਬਲੇ 'ਚ ਇੰਗਲੈਂਡ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਆਹਮੋ- ਸਾਹਮਣੇ ਹੋਇਆ। ਇੰਗਲੈਂਡ ਨੇ ਪਹਿਲਾਂ ਬੈਟਿੰਗ ਕਰਦੇ ਹੋਏ 50 ਓਵਰਾਂ 'ਚ ਅਫ਼ਗਾਨਿਸਤਾਨ ਨੂੰ 398 ਦੌੜਾਂ ਦਾ ਟੀਚਾ ਦਿੱਤਾ। 398 ਦੌੜਾਂ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਗਵਾ ਕੇ 247 ਦੌੜਾਂ ਬਣਾਈਆਂ। ਅਫਗਾਨਿਸਤਾਨ ਨੂੰ ਇਸ ਮੈਚ 'ਚ 150 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਵ ਕੱਪ 2019: ਇੰਗਲੈਂਡ ਨੇ ਅਫਗਾਨਿਸਤਾਨ ਨੂੰ ਦਿੱਤੀ ਕਰਾਰੀ ਮਾਤ
ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ 24ਵੇਂ ਮੁਕਾਬਲੇ 'ਚ ਇੰਗਲੈਂਡ ਨੇ ਅਫਗਾਨਿਸਤਾਨ ਨੂੰ 150 ਦੌੜਾਂ ਨਾਲ ਕਰਾਰੀ ਮਾਤ ਦਿੱਤੀ। 398 ਦੌੜਾਂ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਗਵਾ ਕੇ 247 ਦੌੜਾਂ ਹੀ ਬਣਾਈਆਂ।
ਫ਼ੋਟੋ
ਇੰਗਲੈਂਡ ਨੇ 50 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ ਸਨ, ਜਿਸ ਵਿੱਚ ਕਪਤਾਨ ਈਓਨ ਮੋਰਗਨ ਨੇ 148 ਦੌੜਾਂ ਬਣਾਈਆਂ, ਜੋਅ ਰੂਟ ਨੇ 88 ਅਤੇ ਜੌਨੀ ਬੇਅਰਸਟੋ ਨੇ 90 ਦੌੜਾਂ ਬਣਾ ਕੇ ਅਫ਼ਗਾਨਿਸਤਾਨ ਨੂੰ ਇੱਕ ਵੱਡਾ ਟੀਚਾ ਦਿੱਤਾ। ਵਿਸ਼ਵ ਕੱਪ 'ਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਇਹ ਸਭ ਤੋਂ ਵੱਡਾ ਸਕੋਰ ਹੈ।