ਪੰਜਾਬ

punjab

ETV Bharat / bharat

ਭਾਰਤ ਲਈ ਹਾਨੀਕਾਰਕ ਨਹੀਂ ਹੋਵੇਗਾ ਤਾਲਿਬਾਨ ਨਾਲ ਸਮਝੌਤਾ :ਅਬਦੁੱਲਾ ਅਬਦੁੱਲਾ - ਸ਼ਾਂਤੀ ਸਮਝੌਤਾ

ਮਾਹਰ ਅਫ਼ਗਾਨ ਸ਼ਾਂਤੀ ਵਾਰਤਾਕਾਰ ਅਬਦੁੱਲਾ ਅਬਦੁੱਲਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਬਦੁੱਲਾ ਅਬਦੁੱਲਾ ਨੇ ਕਿਹਾ ਕਿ ਤਾਲਿਬਾਨ ਨਾਲ ਕੋਈ ਵੀ ਸ਼ਾਂਤੀ ਸਮਝੌਤਾ ਕਰਨਾ ਭਾਰਤ ਸਣੇ ਕਿਸੇ ਵੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਨਹੀਂ ਹੋਣਾ ਚਾਹੀਦਾ। ਅਬਦੁੱਲਾ ਇਤਿਹਾਸਕ ਸਮਰਥਨ ਜੁਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਮੰਗਲਵਾਰ ਨੂੰ ਪੰਜ ਦਿਨੀਂ ਦੌਰੇ ‘ਤੇ ਨਵੀਂ ਦਿੱਲੀ ਪੁੱਜੇ।

ਹਾਨੀਕਾਰਕ ਨਹੀਂ ਹੋਵੇਗਾ ਤਾਲਿਬਾਨ ਨਾਲ ਸਮਝੌਤਾ
ਹਾਨੀਕਾਰਕ ਨਹੀਂ ਹੋਵੇਗਾ ਤਾਲਿਬਾਨ ਨਾਲ ਸਮਝੌਤਾ

By

Published : Oct 11, 2020, 9:43 AM IST

ਨਵੀਂ ਦਿੱਲੀ: ਅਫ਼ਗਾਨਿਸਤਾਨ ਦੇ ਮਾਹਰ ਸ਼ਾਂਤੀ ਵਾਰਤਾਕਾਰ ਅਬਦੁੱਲਾ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਤਾਲਿਬਾਨ ਨਾਲ ਕੋਈ ਵੀ ਸ਼ਾਂਤੀ ਸਮਝੌਤਾ ਭਾਰਤ ਸਣੇ ਕਿਸੇ ਵੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਨਹੀਂ ਹੋਵੇਗਾ ਤੇ ਨਾਂ ਹੀ ਹੋਣਾ ਚਾਹੀਦਾ। ਤਾਲਿਬਾਨ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਇਹ ਫੈਸਲਾ ਨਵੀਂ ਦਿੱਲੀ ਨੂੰ ਕਰਨਾ ਹੋਵੇਗਾ। ਰਾਸ਼ਟਰੀ ਮੇਲ-ਮਿਲਾਪ ਲਈ ਉੱਚ ਪਰੀਸ਼ਦ ਦੇ ਚੇਅਰਮੈਨ ਅਬਦੁੱਲਾ ਨੇ ਭਾਰਤ ਦੇ ਇਸ ਡਰ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਕਿ ਅਫ਼ਗਾਨਿਸਤਾਨ 'ਚ ਚੱਲ ਰਹੀ ਸ਼ਾਂਤੀ ਵਾਰਤਾ 'ਚ ਤਾਲਿਬਾਨ ਦੀ ਇੱਕ ਵੱਡੀ ਭੂਮਿਕਾ, ਭਾਰਤ ਦੇ ਰਣਨੀਤਕ ਹਿੱਤਾਂ ਲਈ ਨੁਕਸਾਨਦੇਹ ਹੋ ਸਕਦੀ ਹੈ।

ਅੱਤਵਾਦੀ ਸਮੂਹ ਅਫ਼ਗਾਨਿਸਤਾਨ ਦੇ ਹੱਕ 'ਚ ਨਹੀਂ

ਅਬਦੁੱਲਾ ਨੇ ਕਿਹਾ ਕਿ ਜੇਕਰ ਕਿਸੇ ਅੱਤਵਾਦੀ ਸੰਗਠਨ ਦੀ ਅਫ਼ਗਾਨਿਸਤਾਨ ਵਿੱਚ ਕਿਸੇ ਕਿਸਮ ਦੀ ਪਕੜ ਹੈ ਤਾਂ ਇਹ ਸਾਡੇ ਹਿੱਤ ਵਿੱਚ ਨਹੀਂ ਹੈ। ਸਮਝੌਤਾ ਅਜਿਹਾ ਹੋਣਾ ਚਾਹੀਦਾ ਹੈ ਜੋ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨਜ਼ੂਰ ਹੋਵੇ। ਇਹ ਮਾਣਯੋਗ, ਟਿਕਾਊ ਤੇ ਲੰਬੇ ਸਮੇਂ ਤੱਕ ਲਈ ਹੋਣਾ ਚਾਹੀਦਾ ਹੈ। ਪ੍ਰਭਾਵਸ਼ਾਲੀ ਅਫ਼ਗਾਨ ਨੇਤਾ ਨੇ ਇਹ ਵੀ ਆਖਿਆ ਕਿ ਜੇਕਰ ਤਾਲਿਬਾਨ ਦੇ ਨਾਲ ਕੋਈ ਸ਼ਾਂਤੀ ਸਮਝੌਤਾ ਹੁੰਦਾ ਹੈ ਤਾਂ ਅਫ਼ਗਾਨਿਸਤਾਨ ਦੇ ਪਹਾੜੀ ਤੇ ਰੇਗੀਸਤਾਨ ਖੇਤਰਾਂ 'ਚ ਘੁੰਮਣ ਤੇ ਸਾਡੇ ਨਾਲ ਹੋਰਨਾਂ ਦੇਸ਼ਾਂ 'ਚ ਹਮਲੇ ਕਰਨ ਵਾਲੇ ਅੱਤਵਾਦੀ ਸੰਗਠਨਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬੰਦ ਕਰਨੀਆਂ ਪੈਣਗੀਆਂ। ਅੱਬਦੁਲਾ ਨੇ ਕਿਹਾ ਕਿ ਭਾਰਤ ਨੇ ਅਫ਼ਗਾਨਿਸਤਾਨ ਦੀ ਮਦਦ ਕੀਤੀ ਹੈ। ਅਫ਼ਗਾਨਿਸਤਾਨ ਦੇ ਵਿਕਾਸ 'ਚ ਯੋਗਦਾਨ ਪਾਇਆ ਹੈ। ਭਾਰਤ ਅਫ਼ਗਾਨਿਸਤਾਨ ਦਾ ਮਿੱਤਰ ਦੇਸ਼ ਹੈ।

ਪੰਜ ਦਿਨਾਂ ਦੀ ਯਾਤਰਾ 'ਤੇ ਪੁੱਜੇ ਅੱਬਦੁਲਾ ਅੱਬਦੁਲਾ

ਨਵੀਂ ਦਿੱਲੀ 'ਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਤਾਲਿਬਾਨ ਤੇ ਅਫ਼ਗਾਨਿਸਤਾਨ ਸਰਕਾਰ ਦਰਮਿਆਨ ਸੰਭਾਵਤ ਸ਼ਾਂਤੀ ਸਮਝੌਤੇ ਦੇ ਬਾਅਦ ਅੱਤਵਾਦੀ ਸੰਗਠਨ ਮੁੜ ਰਾਜਸੀ ਦਬਦਬਾ ਹਾਲਸ ਕਰ ਸਕਦੇ ਹਨ। ਜੇਕਰ ਅਹਿਜਾ ਹੁੰਦਾ ਹੈ ਤਾਂ ਮੁੜ ਰਾਜਸੀ ਦਬਦਬਾ ਹਾਸਲ ਕਰ ਲੈਂਣ ਮਗਰੋਂ ਪਾਕਿਸਤਾਨ- ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਅੱਤਵਾਦ ਵਧਾਉਣ ਲਈ ਤਾਲਿਬਾਨ ਉੱਤੇ ਆਪਣੀ ਇਨ੍ਹਾਂ ਤਾਕਤਾਂ ਦੀ ਵਰਤੋਂ ਕਰ ਸਕਦਾ ਹੈ। ਇਤਿਹਾਸਕ ਸ਼ਾਂਤੀ ਪ੍ਰਕਿਰਿਆ ਲਈ ਖ਼ੇਤਰੀ ਸਹਿਮਤੀ ਤੇ ਸਮਰਥਨ ਲਈ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਅਬਦੁੱਲਾ ਪੰਜ ਦਿਨੀਂ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ । ਆਪਣੀ ਦੌਰੇ ਦੇ ਸਮੇਂ , ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਂਤੀ ਵਾਰਤਾ ਬਾਰੇ ਜਾਣਕਾਰੀ ਦਿੱਤੀ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ।

ਗੱਲਬਾਤ 'ਚ ਸ਼ਾਮਲ ਹੋਣ ਦਾ ਫੈਸਲਾ ਭਾਰਤ ਦਾ

ਅਬਦੁੱਲਾ ਨੂੰ ਪੁੱਛਿਆ ਗਿਆ ਕਿ, ਕੀ ਉਨ੍ਹਾਂ ਨੂੰ ਤਾਲਿਬਾਨ ਨਾਲ ਗੱਲਬਾਤ 'ਚ ਸ਼ਾਮਲ ਹੋਣ ਲਈ ਭਾਰਤ ਦੀ ਇੱਛਾ ਦਾ ਕੋਈ ਸੰਕੇਤ ਮਿਲਿਆ ਹੈ। ਇਸ ਦੇ ਜਵਾਬ 'ਚ ਅਬਦੁੱਲਾ ਨੇ ਕਿਹਾ ਹੈ ਕਿ ਮੈਂ ਨਿੱਜੀ ਤੌਰ 'ਤੇ ਸ਼ਾਂਤੀ ਪ੍ਰਕਿਰਿਆ 'ਚ ਭਾਰਤ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਦਾ ਹਾਂ। ਮੈਂ ਇਸ ਬਾਰੇ ਕੋਈ ਰਾਏ ਨਹੀਂ ਦਿੱਤੀ। ਭਾਰਤ ਨੂੰ ਇਹ ਫੈਸਲਾ ਕਰਨਾ ਹੈ ਕਿ ਕਿਵੇਂ ਕਿਸੇ ਸਮੂਹ ਨਾਲ ਗੱਲਬਾਤ 'ਚ ਸ਼ਾਮਲ ਹੋਣਾ ਹੈ ਜਾਂ ਨਹੀਂ। ਮੈਨੂੰ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਕਿ ਭਾਰਤ ਦਾ ਕੋਈ ਸੰਕੇਤ ਹੈ ਜਾਂ ਨਹੀਂ।

ਦਹਾਕਿਆਂ ਦੇ ਟਕਰਾਅ ਨੂੰ ਖਤਮ ਕਰਨਾ ਹੈ ਉਦੇਸ਼

ਤਾਲਿਬਾਨ ਤੇ ਅਫ਼ਗਾਨ ਸਰਕਾਰ ਸਿੱਧੀ ਗੱਲਬਾਤ ਕਰ ਰਹੇ ਹਨ। ਇਸ ਦਾ ਉਦੇਸ਼ ਦਹਾਕਿਆਂ ਤੋਂ ਜਾਰੀ ਟਕਰਾਅ ਨੂੰ ਖ਼ਤਮ ਕਰਨਾ ਹੈ। ਇਸ ਲੜਾਈ 'ਚ ਹਜ਼ਾਰਾਂ ਹੀ ਲੋਕ ਮਾਰੇ ਗਏ ਅਤੇ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸੇ ਤਬਾਹ ਹੋ ਗਏ। ਅਬਦੁੱਲਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਸ਼ਾਂਤੀ ਅਤੇ ਸਥਿਰਤਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਅੱਤਵਾਦ ਨੂੰ ਜਾਰੀ ਨਹੀਂ ਰਹਿਣ ਦੇਣਗੇ। ਅਫਗਾਨਿਸਤਾਨ 'ਚ, ਭਾਰਤ ਸਾਰੀ ਹੀ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਸੱਦਾ ਦੇ ਰਿਹਾ ਹੈ ਕਿ ਉਹ ਇੱਕ ਖੁਸ਼ਹਾਲ ਤੇ ਸੁਰੱਖਿਤ ਭਵਿੱਖ ਲਈ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਸਣੇ ਦੇਸ਼ ਵਾਸੀਆਂ ਦੀ ਇੱਛਾਵਾਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਸਕਣ।

ਭਾਰਤ ਤੋਂ ਮਿਲਿਆ ਸ਼ਾਂਤੀ ਪ੍ਰਕਿਰਿਆ ਲਈ ਸਮਰਥਨ ਦਾ ਸੁਨੇਹਾ

ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ 'ਚ ਭਾਰਤ ਇੱਕ ਵੱਡਾ ਸਹਿਭਾਗੀ ਰਿਹਾ ਹੈ। ਉਸ ਨੇ ਦੇਸ਼ 'ਚ ਮਦਦ ਤੇ ਪੁਨਰ ਨਿਰਮਾਣ ਕਾਰਜਾਂ ਵਿੱਚ ਦੋ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਅਫ਼ਗਾਨਿਸਤਾਨ ਦੇ ਨੇਤਾ ਨੇ ਕਿਹਾ ਕਿ ਉਹ ਭਾਰਤ ਤੋਂ ਸ਼ਾਂਤੀ ਪ੍ਰਕਿਰਿਆ ਲਈ ਸਮਰਥਨ ਅਤੇ ਵਚਨਬੱਧਤਾ ਦਾ ਸੰਦੇਸ਼ ਲੈ ਕੇ ਜਾ ਰਹੇ ਹਨ। ਭਾਰਤੀ ਨੇਤਾਵਾਂ ਨਾਲ ਆਪਣੀ ਗੱਲਬਾਤ 'ਤੇ, ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਢੰਗ ਲੱਭਣ ਲਈ ਬਹੁਤ ਸਾਰਾ ਸਮਾਂ ਅਤੇ ਊਰਜਾ ਲਗਾਈ ਗਈ ਹੈ। ਭਾਰਤ ਇੱਕ ਰਾਸ਼ਟਰੀ ਸ਼ਾਂਤੀ ਅਤੇ ਮੇਲ ਮਿਲਾਪ ਦੀ ਪ੍ਰਕਿਰਿਆ ਦਾ ਸਮਰਥਨ ਕਰ ਰਿਹਾ ਹੈ, ਜਿਸ ਦੀ ਅਗਵਾਈ, ਅਫ਼ਗਾਨਿਸਤਾਨ ਵੱਲੋਂ ਮਾਲਕੀ ਤੇ ਨਿਯੰਤਰਤ ਕੀਤੀ ਜਾ ਰਹੀ ਹੈ।

ਚੀਨ ਸਣੇ ਵੱਖ- ਵੱਖ ਦੇਸ਼ਾਂ ਤੋਂ ਸਮਰਥਨ

12 ਸਤੰਬਰ ਨੂੰ ਦੋਹਾ ਵਿੱਚ ਹੋਏ ਇੱਕ ਅਫਗਾਨਿਸਤਾਨ ਵਾਰਤਾ ਦੇ ਉਦਘਾਟਨ ਸਮਾਗਮ 'ਚ ਇੱਕ ਭਾਰਤੀ ਵੱਫਦ ਸ਼ਾਮਲ ਹੋਇਆ। ਉਸੇ ਸਮੇਂ, ਜੈਸ਼ੰਕਰ ਨੇ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਜੇਕਰ ਤਾਲਿਬਾਨ ਕਾਬੂਲ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਤਾਂ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਸੁਰੱਖਿਆ ਤੇ ਕਨੈਕਟਿਵੀਟੀ ਦੇ ਹਿੱਤਾਂ ਦੀ ਰਾਖੀ ਲਈ ਕੀ ਬੀਜਿੰਗ ਦੇ ਇਸਲਾਮਾਬਾਦ ਦੇ ਪ੍ਰਤੀ ਝੁਕਾਅ ਦੀ ਸੰਭਾਵਨਾ ਹੈ। ਇਸ ਉੱਤੇ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਸਣੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਸਮਰਥਨ ਤੋਂ ਲਾਭ ਹਾਸਲ ਕਰੇਗਾ ਤੇ ਚੀਨ ਵੀ ਇੱਕ ਮਹੱਤਵਪੂਰਨ ਦੇਸ਼ ਹੈ।

ABOUT THE AUTHOR

...view details