ਨਵੀਂ ਦਿੱਲੀ: ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਉੱਤੇ ਜਨਤਕ ਸੁਰੱਖਿਆ ਐਕਟ ਲਗਾਏ ਜਾਣ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦਾ ਬਿਆਨ ਆਇਆ ਹੈ।
ਕਸ਼ਮੀਰ ਸਾਡੇ ਨਾਲ ਹੈ ਪਰ ਭਾਵਨਾਤਮਕ ਤੌਰ 'ਤੇ ਨਹੀਂ: ਅਧੀਰ ਰੰਜਨ ਚੌਧਰੀ - ਅਧੀਰ ਰਜਨ ਚੌਧਰੀ
ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਉੱਤੇ ਜਨਤਕ ਸੁਰੱਖਿਆ ਐਕਟ ਲਗਾਉਣ ਨੂੰ ਲੈ ਕੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ 'ਚ ਉਨ੍ਹਾਂ ਖਿਲਾਫ ਬੋਲਿਆ ਸੀ ਅਤੇ ਰਾਤ ਨੂੰ ਉਨ੍ਹਾਂ 'ਤੇ ਪੀਐਸਏ ਲਗਾ ਦਿੱਤਾ।
ਅਧੀਰ ਰਜਨ ਚੌਧਰੀ
ਧੰਨਵਾਦ ਏਐਨਆਈ
ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਸੰਸਦ ਵਿੱਚ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਵਿਰੁੱਧ ਗੱਲ ਕੀਤੀ ਅਤੇ ਦੋਹਾਂ ਉੱਤੇ ਜਨਤਕ ਸੁਰੱਖਿਆ ਐਕਟ ਲਗਾਇਆ ਗਿਆ।
ਉਨ੍ਹਾਂ ਕਿਹਾ, "ਇਸ ਤਰ੍ਹਾਂ ਤੁਸੀਂ ਕਸ਼ਮੀਰ ਉੱਤੇ ਸ਼ਾਸਨ ਨਹੀਂ ਕਰ ਸਕਦੇ। ਭੁਗੋਲਿਕ ਰੂਪ ਤੋਂ ਕਸ਼ਮੀਰ ਸਾਡੇ ਨਾਲ ਹੈ ਪਰ ਭਾਵਨਾਤਮਕ ਤੌਰ ਉੱਤੇ ਨਹੀਂ।"