ਪੰਜਾਬ

punjab

ETV Bharat / bharat

ਲੋਕ ਸਭਾ 'ਚ 'ਮੁੱਛ' ਦਾ ਮਸਲਾ, WC ਅਭਿਨੰਦਨ ਦੀ ਮੁੱਛ ਬਣੇਗੀ ਕੌਮੀ ਮੁੱਛ!

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਮੁੱਛ ਮੁੜ ਚਰਚਾ 'ਚ, ਲੋਕ ਸਭਾ 'ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਅਭਿਨੰਦਨ ਦੀ ਮੁੱਛ ਨੂੰ ਰਾਸ਼ਟਰੀ ਮੁੱਛ ਐਲਾਨਣ ਦੀ ਮੰਗ ਕੀਤੀ।

WC Abhinandan moustache

By

Published : Jun 24, 2019, 10:18 PM IST

ਨਵੀਂ ਦਿੱਲੀ: ਪੰਜਾਬ ਦੇ ਗੱਭਰੂ ਮੁੱਛਾਂ ਨੂੰ ਮਰੋੜਾ ਦਿੰਦੇ ਤਾਂ ਤੁਸੀਂ ਆਮ ਵੇਖੇ ਹੋਣਗੇ..ਇਹੀ ਨਹੀਂ ਮੁੱਛ ਲਈ ਪੰਜਾਬੀਆਂ ਦਾ ਲਗਾਓ ਇੰਨਾ ਹੈ ਕਿ ਪੰਜਾਬ ਦੇ ਕਈ ਯੋਧੇ ਤਾਂ ਮੁੱਛ ਲਈ ਜਾਨ ਤੱਕ 'ਤੇ ਖੇਡ ਗਏ। ਸ਼ਹੀਦ ਭਗਤ ਸਿੰਘ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਤੱਕ ਇਨ੍ਹਾਂ ਸੂਰਮਿਆਂ ਨੇ ਵੀ ਆਜ਼ਾਦੀ ਦੇ ਵੇਲ੍ਹੇ ਆਪਣੀ ਮੁੱਛ ਦਾ ਮਾਣ ਰੱਖਿਆ ਤੇ ਦੇਸ਼ ਆਜ਼ਾਦ ਕਰਾਉਣ ਚ ਵੱਡੀ ਭੂਮਿਕਾ ਅਦਾ ਕੀਤੀ। ਤਕਰੀਬਨ 4 ਮਹੀਨੇ ਪਹਿਲਾਂ ਬਹਾਦਰੀ ਨੂੰ ਲੈ ਕੇ ਸੁਰਖੀਆਂ ਚ ਆਏ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਮੁੱਛ ਵੀ ਚਰਚਾ ਦਾ ਵਿਸ਼ਾ ਬਣੀਆਂ, ਜਿਸ ਤੋਂ ਬਾਅਦ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਰੱਖਣਾ ਚਾਹੁੰਦਾ ਸੀ ਤਾਂ ਬਸ ਅਭਿਨੰਦਨ ਵਰਗੀ ਮੁੱਛ..

ਵੀਡੀਓ।
ਅਭਿਨੰਦਨ ਦੀ ਮੁੱਛ ਦਾ ਸਟਾਇਲ ਅੱਜ ਵੀ ਚਰਚਾ 'ਚ ਹੈ। ਇੱਥੋ ਤੱਕ ਕਿ ਲੋਕਸਭਾ 'ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਦੀ ਮੁੱਛ ਨੂੰ ਰਾਸ਼ਟਰੀ ਮੁੱਛ ਐਲਾਨਣ ਦੀ ਮੰਗ ਕੀਤੀ ਹੈ। ਇਹੀ ਨਹੀਂ ਉਨ੍ਹਾਂ ਅਭਿਨੰਦਨ ਨੂੰ ਵੀਰਤਾ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।ਦੱਸ ਦਈਏ ਕਿ ਭਾਰਤ ਦੇ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਪਾਕਿਸਤਾਨ ਦੀ ਸੀਮਾ ਚ ਵੜ ਕੇ ਉਸਦੇ ਹੀ ਲੜਾਕੂ ਜਹਾਜ਼ F-16 ਨੂੰ ਢੇਰ ਕੀਤਾ ਸੀ ਤੇ 3 ਦਿਨ ਤੱਕ ਪਾਕਿ ਦੀ ਕੈਦ ਚ ਰਹਿਣ ਤੋਂ ਬਾਅਦ ਭਾਰਤ ਪਰਤੇ...ਜਿਸ ਤੋਂ ਬਾਅਦ ਉਨ੍ਹਾਂ ਦੀ ਬਹਾਦਰੀ ਦੇ ਚਰਚੇ ਪੂਰੇ ਦੇਸ਼ 'ਚ ਹੋਏ, ਇਹੀ ਨਹੀਂ ਬਹਾਦਰੀ ਦੇ ਨਾਲ ਉਨ੍ਹਾਂ ਦੀ ਮੁੱਛ ਦੇਸ਼ਭਰ 'ਚ ਮਸ਼ਹੂਰ ਹੋ ਗਈ ਤੇ ਅਭਿਨੰਦਨ ਦੀ ਮੁੱਛ ਅੱਜ ਵੀ ਫੈਸ਼ਨ 'ਚ ਬਣੀ ਹੋਈ ਹੈ।

ABOUT THE AUTHOR

...view details