ਪੰਜਾਬ

punjab

ETV Bharat / bharat

ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਜਾਣੋਂ ਸੁਰੱਖਿਆ ਦੇ ਕੀ ਹਨ ਇੰਤਜ਼ਾਮ

ਡੋਨਾਲਡ ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਉਨ੍ਹਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਟਰੰਪ ਦੇ ਆਉਣ ਤੋਂ ਪਹਿਲਾਂ ਅਹਿਮਦਾਬਾਦ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਤਿੰਨ ਘੰਟੇ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

security arrangements for Trump
ਟਰੰਪ ਲਈ ਸੁਰੱਖਿਆ ਦੇ ਇੰਤਜ਼ਾਮ

By

Published : Feb 24, 2020, 9:58 AM IST

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾ ਭਾਰਤ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦੇ ਸਾਵਗਤ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਖਤ ਪ੍ਰਬੰਧ ਕੀਤੇ ਗਏ ਹਨ।

200 ਅਮਰੀਕੀ ਸੁਰੱਖਿਆ ਕਰਮਚਾਰੀ ਟਰੰਪ ਦੀ ਸੁਰੱਖਿਆ ਨੂੰ ਸੰਭਾਲਣਗੇ। ਅਮਰੀਕੀ ਏਜੰਸੀ ਦੇ ਜਵਾਨਾਂ ਨੇ ਪਹਿਲਾਂ ਹੀ ਸਟੇਡੀਅਮ ਵਿਚ ਆਪਣਾ ਕੰਟਰੋਲ ਰੂਮ ਬਣਾ ਲਿਆ ਹੈ। ਇਸੇ ਤਰ੍ਹਾਂ ਭਾਰਤ ਦੀ ਸੁਰੱਖਿਆ ਏਜੰਸੀ ਐਸਪੀਜੀ ਅਤੇ ਗੁਜਰਾਤ ਪੁਲਿਸ ਨੇ ਵੀ ਸਟੇਡੀਅਮ ਦੇ ਅੰਦਰ ਆਪਣਾ ਵੱਖਰਾ ਕੰਟਰੋਲ ਰੂਮ ਬਣਾਇਆ ਹੈ।

ਟਰੰਪ ਦੀ ਫੇਰੀ ਨੂੰ ਧਿਆਨ ਵਿਚ ਰੱਖਦੇ ਹੋਏ, ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਟਰੰਪ ਦੇ ਆਉਣ ਤੋਂ ਪਹਿਲਾਂ ਅਹਿਮਦਾਬਾਦ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਤਿੰਨ ਘੰਟੇ ਲਈ ਬੰਦ ਰੱਖਣ। ਰੋਡ ਸ਼ੋਅ ਤੋਂ ਪਹਿਲਾਂ ਬੰਬ ਸਕੁਐਡ ਦੇ ਸਮੂਹ ਦੁਆਰਾ ਪੂਰੀ ਸੜਕ ਨੂੰ ਵੀ ਸਕੈਨ ਕੀਤਾ ਜਾਵੇਗਾ।

ਹਰ ਕਿਸੇ ਦੀ ਕੀਤੀ ਜਾਵੇਗੀ ਜਾਂਚ

ਡੋਨਾਲਡ ਟਰੰਪ ਦੀ ਯਾਤਰਾ ਦੌਰਾਨ ਅਹਿਮਦਾਬਾਦ ਦਾ ਨਜ਼ਾਰਾ ਦੇਖਣ ਵਾਲਾ ਹੋਵੇਗਾ। ਟਰੰਪ ਅਤੇ ਮੋਦੀ ਸੱਤ ਪੱਧਰੀ ਸੁਰੱਖਿਆ ਘੇਰੇ ਵਿੱਚ ਰਹਿਣਗੇ, ਜਿੰਨਾ ਚਿਰ ਉਹ ਅਹਿਮਦਾਬਾਦ ਵਿੱਚ ਰਹਿਣਗੇ ਉਦੋਂ ਤੱਕ ਉੱਤੇ ਨੋ ਫਲਾਇੰਗ ਜ਼ੋਨ ਰਹੇਗਾ।

ਪੈਟਰੋਲਿੰਗ ਵੀ ਹੈਲੀਕਾਪਟਰ ਰਾਹੀਂ ਕੀਤੀ ਜਾਵੇਗੀ। ਨਵੇਂ ਬਣੇ ਮੋਟੇਰਾ ਸਟੇਡੀਅਮ ਵਿਚ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ।

ਟਰੰਪ ਦੀ ਫੇਰੀ ਦੇ ਮੱਦੇਨਜ਼ਰ ਅਮਰੀਕੀ ਖੁਫੀਆ ਵਿਭਾਗ ਦੇ 30 ਅਧਿਕਾਰੀ ਰਾਜਧਾਨੀ ਦਿੱਲੀ ਪਹੁੰਚ ਗਏ ਹਨ। ਅਧਿਕਾਰੀ ਆਪਣੀ ਦਿੱਲੀ ਫੇਰੀ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਟਰੰਪ ਦਿੱਲੀ ਵਿੱਚ ਹੋਟਲ ਆਈਟੀਸੀ ਮੌਰਿਆ ਸ਼ੈਰਟਨ ਵਿੱਚ ਰੁਕਣਗੇ।

ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦਿੱਲੀ ਪੁਲਿਸ ਹੋਟਲ ਦੇ ਬਾਹਰ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਵੇਗੀ ਜਿਸ ਵਿਚ ਨਾਈਟ ਵਿਜ਼ਨ ਦੀ ਸਹੂਲਤ ਵੀ ਹੋਵੇਗੀ। ਪੁਲਿਸ ਹੋਟਲ ਦੇ ਆਸ ਪਾਸ ਦੇ ਪੂਰੇ ਖੇਤਰ 'ਤੇ ਨਜ਼ਰ ਰੱਖੇਗੀ।

ABOUT THE AUTHOR

...view details