ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਤੁਹਾਡੇ ਕੋਲ ਕੋਰੋਨਾ ਟੀਕਾ ਖਰੀਦਣ ਅਤੇ ਵੰਡਣ ਲਈ ਲੋੜੀਂਦੇ ਫੰਡ ਹਨ? ਸ਼ਨੀਵਾਰ ਨੂੰ, ਉਨ੍ਹਾਂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੀ ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਲੜਨ ਲਈ ਅਤੇ ਟੀਕਾ ਖ਼ਰੀਦਣ ਅਤੇ ਵੰਡਣ ਲਈ 80 ਹਜ਼ਾਰ ਰੁਪਏ ਹਨ?
'ਸੀਰਮ' ਦੇ ਸੀਈਓ ਦਾ ਸਰਕਾਰ ਨੂੰ ਸਵਾਲ- ਕੀ ਟੀਕੇ ਦੇ ਲਈ 80 ਹਜ਼ਾਰ ਕਰੋੜ ਰੁਪਏ ਹਨ? - Serum Institute CEO
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਪੀਐਮਓ ਨੂੰ ਟਵੀਟ ਕਰ ਕੇ ਇਹ ਸਵਾਲ ਪੁੱਛਿਆ ਹੈ ਕਿ ਕੀ ਸਰਕਾਰ ਕੋਲ ਕੋਵੈਕਸੀਨ ਖ਼ਰੀਦਣ ਲਈ 80 ਹਜ਼ਾਰ ਕਰੋੜ ਰੁਪਏ ਹਨ?
ਤਸਵੀਰ
ਉਨ੍ਹਾਂ ਦੱਸਿਆ ਕਿ ਇਹ ਟੀਕਾ ਭਾਰਤ ਦੇ ਸਾਰੇ ਲੋਕਾਂ ਤੱਕ ਪਹੁੰਚਾਉਣ ਲਈ 80 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਪੂਨਾਵਾਲਾ ਨੇ ਆਪਣੇ ਟਵੀਟ ਵਿੱਚ ਪੀਐਮਓ ਨੂੰ ਟੈਗ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਸਾਡੇ ਸਾਹਮਣੇ ਇਹ ਅਗਲੀ ਚੁਣੌਤੀ ਹੋਵੇਗੀ, ਜਿਸਦਾ ਸਾਨੂੰ ਸਾਹਮਣਾ ਕਰਨਾ ਪਏਗਾ।
ਦੱਸ ਦਈਏ ਕਿ ਪੁਣੇ ਵਿੱਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਉਤਪਾਦਿਤ ਖੁਰਾਕਾਂ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡਾ ਟੀਕਾ ਨਿਰਮਾਤਾ ਹੈ, ਜੋ ਕੋਰੋਨਾ ਵਾਇਰਸ ਦੇ ਕਈ ਵੱਖ-ਵੱਖ ਟੀਕਿਆਂ 'ਤੇ ਕੰਮ ਕਰ ਰਿਹਾ ਹੈ।