ਮੁੰਬਈ: ਐਗਜ਼ਿਟ ਪੋਲ ਨੂੰ ਲੈ ਕੇ ਐਸ਼ਵਰਿਆ ਰਾਯ ਬੱਚਨ 'ਤੇ ਮੀਮ ਸ਼ੇਅਰ ਕਰਨ ਤੋਂ ਬਾਅਦ ਵਿਵਾਦਾਂ 'ਚ ਘਿਰੇ ਵਿਵੇਕ ਓਬਰਾਏ ਨੇ ਆਖਿਰ ਕਾਰ ਮੁਆਫ਼ੀ ਮੰਗ ਲਈ ਅਤੇ ਜੋ ਮੀਮ ਉਨ੍ਹਾਂ ਵੱਲੋਂ ਸ਼ੇਅਰ ਕੀਤਾ ਗਿਆ ਸੀ ਉਸ ਨੂੰ ਵੀ ਵਿਵੇਕ ਨੇ ਡਿਲੀਟ ਕਰ ਦਿੱਤਾ।
ਵਿਵੇਕ ਓਬਰਾਏ ਨੇ ਟਵਿੱਟਰ ਤੋਂ ਵਿਵਾਦਿਤ ਮੀਮ ਕੀਤਾ ਡਿਲੀਟ, ਮੰਗੀ ਮੁਆਫ਼ੀ
ਵਿਵੇਕ ਓਬਰਾਏ ਨੇ ਬੀਤੇ ਸੋਮਵਾਰ 3 ਤਸਵੀਰਾਂ ਵਾਲਾ ਇੱਕ ਮੀਮ ਆਪਣੇ ਟਵਿੱਟਰ ਹੈਂਡਲ ਰਾਹੀਂ ਸ਼ੇਅਰ ਕੀਤਾ ਸੀ। ਮੀਮ ਤਿੰਨ ਹਿੱਸਿਆਂ ਓਪੀਨੀਅਨ ਪੋਲ, ਐਗਜ਼ਿਟ ਪੋਲ ਅਤੇ ਰਿਜ਼ਲਟ(ਨਤੀਜੇ) ਵਿੱਚ ਵੰਡੀਆ ਹੋਈਆ ਸੀ। ਓਪੀਨੀਅਨ ਪੋਲ ਵਿੱਚ ਐਸ਼ਵਰਿਆ ਦੇ ਨਾਲ ਸਲਮਾਨ ਖਾਨ ਨਜ਼ਰ ਆ ਰਹੇ ਸਨ, ਐਗਜ਼ਿਟ ਪੋਲ ਵਿੱਚ ਵਿਵੇਕ ਦੇ ਨਾਲ ਐਸ਼ਵਰਿਆ ਨਜ਼ਰ ਆ ਰਹੇ ਸਨ, ਜਦਕਿ ਨਤੀਜੇ ਵਿੱਚ ਅਭਿਸ਼ੇਕ ਬੱਚਨ ਅਤੇ ਆਰਾਧਿਆ ਨਾਲ ਐਸ਼ਵਰਿਆ ਨਜ਼ਰ ਆ ਰਹੇ ਸਨ।
ਵਿਵੇਕ ਨੇ ਲਗਾਤਾਰ 2 ਟਵੀਟ ਕੀਤੇ, ਪਹਿਲੇ ਟਵੀਟ ਵਿੱਚ ਉਨ੍ਹਾਂ ਲਿਖਿਆ, "ਕਦੇ-ਕਦੇ ਕਿਸੇ ਨੂੰ ਪਹਿਲੀ ਵਾਰ 'ਚ ਜੋ ਮਜੇਦਾਰ ਅਤੇ ਨੁਕਸਾਨ ਰਹਿਤ ਲਗਦਾ ਹੈ, ਅਜਿਹਾ ਕਈ ਵਾਰ ਦੂਜਿਆਂ ਨੂੰ ਨਹੀਂ ਲਗਦਾ। ਮੈ ਪਿਛਲੇ 10 ਸਾਲ 2000 ਤੋਂ ਜਿਆਦਾ ਬੇਸਹਾਰਾ ਲੜਕਿਆਂ ਦੇ ਸਸ਼ਕਤੀਕਰਣ ਵਿੱਚ ਬਿਤਾਏ ਹਨ। ਮੈਂ ਕਦੇ ਕਿਸੇ ਮਹਿਲਾ ਦੇ ਅਪਮਾਨ ਜੇ ਬਾਰੇ ਸੋਚ ਵੀ ਨਹੀਂ ਸਕਦਾ।"
ਉਧਰ, ਦੂਜੇ ਟਵੀਟ 'ਚ ਵਿਵੇਕ ਨੇ ਲਿਖਿਆ, "ਜੇਕਰ ਮੀਮ 'ਤੇ ਮੇਰੇ ਵੱਲੋਂ ਦਿੱਤੇ ਗਏ ਜਵਾਬ ਤੋਂ ਕਿਸੇ ਵੀ ਮਹਿਲਾ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਇਸ ਵਿੱਚ ਸੁਧਾਰ ਦੀ ਜ਼ਰੁਰਤ ਹੈ ਜਿਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਟਵੀਟ ਡਲੀਟ ਕਰ ਦਿੱਤਾ ਹੈ।"
ਤੁਹਾਨੂੰ ਦੱਸ ਦਈਏ ਐਸ਼ਵਰਿਆ ਅਤੇ ਉਸਦੀ ਬੇਟੀ ਨੂੰ ਇੱਕ ਮੀਮ ਰਾਹੀਂ ਇਸ ਤਰ੍ਹਾਂ ਦਿਖਾਏ ਜਾਣ ਨੂੰ ਲੈ ਕੇ ਓਬਰਾਏ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਟਰੋਲ ਹੋਏ ਸਗੋ ਮਹਿਲਾ ਆਯੋਗ ਨੇ ਓਬਰਾਏ ਨੂੰ ਨੋਟਿਸ ਭੇਜ ਜਵਾਬ ਵੀ ਤਲਬ ਕੀਤਾ।