ਪੰਜਾਬ

punjab

ETV Bharat / bharat

ਤੁਗਲਕਾਬਾਦ ਸਟੇਸ਼ਨ 'ਤੇ ਸਿਹਤ ਕਰਚਾਰੀਆਂ ਨਾਲ ਮਾੜਾ ਸਲੂਕ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ - delhi coronavirus

ਦਿੱਲੀ ਦੇ ਤੁਗਲਕਾਬਾਦ ਸਟੇਸ਼ਨ 'ਤੇ ਜਮਾਤੀਆਂ ਨੇ ਪੁਲਿਸ ਅਤੇ ਸਿਹਤ ਕਰਮਚਾਰੀਆਂ ਨਾਲ ਮਾੜਾ ਸਲੂਕ ਕੀਤਾ ਜਿਸ ਦੀਆਂ ਕਾਫ਼ੀ ਵੀਡੀਓ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓ ਵਿੱਚ ਜਮਾਤੀ ਪੁਲਿਸ ਅਤੇ ਸਿਹਤ ਕਰਮਚਾਰੀਆਂ 'ਤੇ ਥੁੱਕਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਮਾਤੀ
ਜਮਾਤੀ

By

Published : Apr 2, 2020, 3:08 PM IST

ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ 21 ਦਿਨਾਂ ਦਾ ਲੌਕਡਾਊਨ ਚੱਲ ਰਿਹਾ ਹੈ ਜਿਸ ਦਾ ਅੱਜ ਨੌਵਾਂ ਦਿਨ ਹੈ। ਉਧਰ ਦਿੱਲੀ ਦੇ ਤੁਗਲਕਾਬਾਦ ਸਟੇਸ਼ਨ 'ਤੇ ਜਮਾਤੀਆਂ ਨੇ ਪੁਲਿਸ ਅਤੇ ਸਿਹਤ ਕਰਮਚਾਰੀਆਂ ਨਾਲ ਮਾੜਾ ਸਲੂਕ ਕੀਤਾ ਜਿਸ ਦੀਆਂ ਕਾਫ਼ੀ ਵੀਡੀਓ ਸਾਹਮਣੇ ਆ ਰਹੀਆਂ ਹਨ।

ਇਨ੍ਹਾਂ ਵੀਡੀਓ ਵਿੱਚ ਜਮਾਤੀ ਪੁਲਿਸ ਅਤੇ ਸਿਹਤ ਕਰਮਚਾਰੀਆਂ 'ਤੇ ਥੁੱਕਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਨਿਜ਼ਾਮੁਦੀਨ ਦੇ ਮਰਕਜ਼ ਵਿੱਚ ਜਮ੍ਹਾਂ ਹੋਈ ਲੋਕਾਂ ਦੀ ਭੀੜ ਵਿੱਚੋਂ ਬੀਤੇ ਦਿਨੀਂ ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਸੀ ਜਿਨ੍ਹਾਂ ਵਿਚੋਂ 300 ਲੋਕਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ ਜਦੋਂ ਕਿ 700 ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਕੋਵਿਡ-19 ਦਾ ਇੱਕ ਹੋਰ ਮਾਮਲਾ ਆਇਆ ਪੌਜ਼ੀਟਿਵ, ਪੀੜਤਾਂ ਦੀ ਗਿਣਤੀ ਹੋਈ 47

ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਕੱਲ੍ਹ ਦਿੱਲੀ ਵਿੱਚ 32 ਵਿਅਕਤੀਆਂ ਦੀ ਰਿਪੋਰਟ ਪੌਜ਼ੀਟਿਵ ਆਈ, ਜਿਸ ਵਿੱਚ 29 ਲੋਕ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਣ ਵਾਲੇ ਲੋਕ ਹਨ। ਇਸ ਸਮੇਂ ਦਿੱਲੀ ਵਿਚ ਕੋਰੋਨਾ ਦੇ ਲਗਭਗ 700 ਪੁਸ਼ਟੀ ਕੀਤੇ ਗਏ ਅਤੇ ਸ਼ੱਕੀ ਮਾਮਲੇ ਹਨ। ਅੱਜ ਵੀ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਆਵੇਗੀ।

ABOUT THE AUTHOR

...view details