ਲਖ਼ਨਊ: ਉੱਤਰ ਪ੍ਰਦੇਸ਼ ਵਿੱਚ ਬੀਤੇ ਦਿਨੀ ਰਾਮ ਭੂਮੀ ਪੂਜਨ ਤੇ ਧਾਰਾ 370 ਨੂੰ ਲੈ ਕੇ ਧਾਰਮਿਕ ਦੰਗੇ ਫ਼ੈਲਾਉਣ ਦੇ ਦੋਸ਼ ਵਿੱਚ ਅਬਦੁਲ ਮਜੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਬਨੀਆ ਖੇਡਾ ਕਾਰੋਰੀ ਦੇ ਕੋਲ ਪੀਐਫ਼ਆਈ ਦਾ ਯੂਪੀ ਮੀਡੀਆ ਇੰਜਾਰਜ ਅਬਦੁਲ ਮਜੀਦ (30) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਿੱਥੇ 5 ਅਗਸਤ ਨੂੰ ਪੂਰਾ ਦੇਸ਼ ਰਾਮ ਜਨਮ ਭੂਮੀ ਨੂੰ ਲੈ ਕੇ ਅਯੁੱਧਿਆ ਵਿੱਚ ਭੂਮੀ ਪੂਜਨ ਨੂੰ ਦੇਖਣ ਵਿੱਚ ਉਤਸ਼ਾਹਿਤ ਸੀ ਉੱਥੇ ਹੀ ਰਾਜਧਾਨੀ ਲਖ਼ਨਊ ਦੇ ਕਾਰੋਰੀ ਖੇਤਰ ਦੇ ਇਸਲਾਮਨਗਰ ਦੇ ਨਿਵਾਸੀ ਪੀਐਫ਼ਆਈ ਦੇ ਮੈਂਬਰ ਅਬਦੁੱਲ ਮਜੀਦ ਸ੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਧਾਰਮਿਕ ਭਾਵਨਾ ਭੜਕਾਉਣ ਵਾਲੀ ਪੋਸਟ ਕਰ ਰਿਹਾ ਸੀ।
ਮਜੀਦ ਨੇ ਆਪਣੇ ਮੋਬਾਈਲ ਤੋਂ ਫ਼ੇਸਬੁੱਕ, ਟਵੀਟਰ, ਵਟਸਐਪ ਦੇ ਜ਼ਰੀਏ 5 ਅਗਸਤ ਨੂੰ ਰਿਟਰਨ ਬਾਬਰੀ ਲੈਂਡ ਟੂ ਮੁਸਲਿਮ ਨਾਂਅ ਦਾ ਪੋਸਟ ਤੇ ਧਾਰਾ 370 ਨੂੰ ਲੈ ਕੇ ਵੀ ਪੋਸਟ ਕੀਤਾ ਸੀ।
ਸੋਸ਼ਲ ਮੀਡੀਆ ਨਿਗਰਾਨੀ ਦੌਰਾਨ ਇਹ ਜਾਣਕਾਰੀ ਕਾਕੋਰੀ ਪੁਲਿਸ ਨੂੰ ਦਿੱਤੀ ਗਈ। ਕਾਕੋਰੀ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਟੀਮ ਬਣਾਈ ਅਤੇ ਮੁਲਜ਼ਮ ਨੂੰ ਕਾਕੋਰੀ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ।